June 12, 2026 12:34 pm

ਕੇਰਲ ’ਚ 2 ਦਿਨ ਤੱਕ ਰਹਿਣਗੇ ਅਮਿਤ ਸ਼ਾਹ

Page-1_20 ਤਿਰੂਵਨੰਤਪੁਰਮ, 31 ਅਗਸਤ (ਪੀ. ਟੀ)- ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਕੇਰਲ ਦੀ ਆਪਣੀ ਪਹਿਲੀ ਯਾਤਰਾ ‘ਤੇ ਆ ਰਹੇ ਅਮਿਤ ਸ਼ਾਹ ਰਾਜ ‘ਚ ਪਾਰਟੀ ‘ਚ ਉਰਜਾ ਭਰਣ ਦੀ ਕੋਸ਼ਿਸ਼ ਦੇ ਤਹਿਤ ਸੋਮਵਾਰ ਨੂੰ ਪਾਰਟੀ ਨੇਤਾਵਾਂ ਅਤੇ ਜ਼ਮੀਨ ਨਾਲ ਜੁੜੇ ਵਰਕਰਾਂ ਨੂੰ ਸੰਬੋਧਨ ਕਰਨਗੇ।ਪਾਰਟੀ ਸੂਤਰਾਂ ਨੇ ਦੱਸਿਆ ਕਿ ਸ਼ਾਹ ਐਤਵਾਰ ਰਾਤ ਨੂੰ ਪਹੁੰਚਣਗੇ। ਉਹ ਸੋਮਵਾਰ ਨੂੰ ਰਾਜ ਦੇ ਅਹੁਦਾ ਅਧਿਕਾਰੀਆਂ ਦੀ ਬੈਠਕ ‘ਚ ਸ਼ਾਮਲ ਹੋਣਗੇ ਅਤੇ ਜ਼ਮੀਨ ਨਾਲ ਜੁੜੇ 6 ਹਜ਼ਾਰ ਤੋਂ ਜ਼ਿਆਦਾ ਪਾਰਟੀ ਵਰਕਰਾਂ ਦੇ ਇਕ ਵੱਡੇ ਸੰਮੇਲਨ ਨੂੰ ਸੰਬੋਧਨ ਕਰਨਗੇ।

Send this to a friend