ਜ¦ਧਰ, 31 ਅਗਸਤ (ਪੀ. ਟੀ)- ਵੱਖ-ਵੱਖ ਮਸਲਿਆਂ ,,ਤੇ ਰਾਜਨੀਤਿਕ ਪਾਰਟੀਆਂ ਦੀ ਭਾਵੇਂ ਰਾਇ ਵੱਖਰੀ ਹੋ ਸਕਦੀ ਹੈ ਪਰ ਅੱਤਵਾਦ, ਗਰੀਬੀ, ਦੇਸ਼ ਦੀ ਏਕਤਾ, ਅਖੰਡਤਾ ਦੇ ਮਸਲਿਆਂ ਤੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਵਿਚ ਕਿਸੇ ਵੀ ਤਰ੍ਹਾਂ ਦੇ ਮੱਤਭੇਦ ਨਹੀਂ ਹੋਣੇ ਚਾਹੀਦੇ। ਇਹ ਵਿਚਾਰ ਅੱਜ ਇਥੇ ਹਿੰਦ ਸਮਾਚਾਰ ਗਰੁੱਪ ਵਲੋਂ ਆਯੋਜਿਤ 110ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਵਿਚ ਵੱਖ-ਵੱਖ ਬੁਲਾਰਿਆਂ ਨੇ ਪ੍ਰਗਟਾਏ। ਇਸ ਮੌਕੇ ਖੇਤਰਵਾਦ, ਧਰਮ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਲਈ ਅੱਤਵਾਦ ਦੇ ਖਿਲਾਫ ਸਾਂਝੀ ਲੜਾਈ ਸਭਨਾਂ ਨੂੰ ਇਕਮੁੱਠ ਹੋ ਕੇ ਲੜਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਅੱਤਵਾਦ ਤੋਂ ਪ੍ਰਭਾਵਿਤ 164 ਪਰਿਵਾਰਾਂ ਨੂੰ 41 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਵੰਡ ਕੀਤੀ ਗਈ ਅਤੇ 300 ਪਰਿਵਾਰਾਂ ਲਈ ਸਹਾਇਤਾ ਸਮੱਗਰੀ ਦੇ ਦੋ ਟਰੱਕਾਂ ਨੂੰ ਜੰਮੂ-ਕਸ਼ਮੀਰ ਲਈ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ
ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮਜੀ ਦਾਸ ਟੰਡਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਤਵਾਦ ਦੇ ਖਾਤਮੇ ਲਈ ਸਰਕਾਰਾਂ ਨੂੰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਤਵਾਦ ਦਾ ਖ਼ਤਰਾ ਅਜੇ ਵੀ ਖਤਮ ਨਹੀਂ ਹੋਇਆ ਅਤੇ ਇਸ ਪ੍ਰਤੀ ਸਰਕਾਰ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ। ਇਸ ਮੌਕੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਫੁੱਲ ਕੁਮਾਰ ਮਹੰਤਾ, ਪੁਡੂਚੇਰੀ ਦੇ ਸਾਬਕਾ ਰਾਜਪਾਲ ਸ੍ਰੀ ਵਰਿੰਦਰ ਕਟਾਰੀਆ, ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਸ੍ਰੀ ਬ੍ਰਿਜ ਬਿਹਾਰੀ ਲਾਲ ਸਪੀਕਰ ਹਿਮਾਚਲ ਵਿਧਾਨ ਸਭਾ, ਸ੍ਰੀ ਕਮਲ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ, ਸ: ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪ੍ਰਧਾਨ ਪੰਜਾਬ, ਸ੍ਰੀ ਸੁਨੀਲ ਜਾਖੜ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ, ਕਾਮਰੇਡ ਮੰਗਤ ਰਾਮ ਪਾਸਲਾ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਬਾਬਾ ਕਸ਼ਮੀਰਾ ਸਿੰਘ, ਸ੍ਰੀ ਦੁਸ਼ਿਅੰਤ ਚੌਟਾਲਾ ਸੰਸਦ ਮੈਂਬਰ ਹਰਿਆਣਾ, ਮੇਧਾ ਪਾਟੇਕਰ ਸਮਾਜ ਸੇਵਕਾ, ਸ੍ਰੀ ਰਾਜ ਚੇਂਗੱਪਾ ਮੁੱਖ ਸੰਪਾਦਕ ਟ੍ਰਿਬਿਊਨ ਗਰੁੱਪ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਚੂਨੀ ਲਾਲ ਭਗਤ ਕੈਬਨਿਟ ਮੰਤਰੀ ਪੰਜਾਬ, ਸ੍ਰੀ ਕੇ ਡੀ ਭੰਡਾਰੀ ਮੁੱਖ ਸੰਸਦੀ ਸਕੱਤਰ, ਸ੍ਰੀ ਮਨੋਰੰਜਨ ਕਾਲੀਆ ਵਿਧਾਇਕ, ਸ੍ਰੀ ਵਿਜੇ ਸਾਂਪਲਾ ਸੰਸਦ ਮੈਂਬਰ, ਸ੍ਰੀ ਤਰੁਣ ਚੁੱਘ, ਸ੍ਰੀ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ, ਡਾ. ਬਲਦੇਵ ਰਾਜ ਚਾਵਲਾ ਸਾਬਕਾ ਮੰਤਰੀ ਪੰਜਾਬ, ਸ੍ਰੀ ਜੈ ਕਿਸ਼ਨ ਸੈਣੀ ਸਾਬਕਾ ਮੰਤਰੀ ਪੰਜਾਬ, ਸ: ਕੰਵਲਜੀਤ ਸਿੰਘ ਲਾਲੀ, ਸ੍ਰੀ ਸੁਨੀਲ ਜੋਤੀ ਮੇਅਰ ਜ¦ਧਰ, ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਐਸ. ਡੀ. ਐਮ ਜ¦ਧਰ-2 ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।