Skip to content
Independent perspectives. Global stories.
BREAKING

49ਵੀਆਂ ਪੰਜਾਬ ਰਾਜ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦਾ ਸਫਲ ਆਯੋਜਨ

Share this story

Page-1_40 ਜ¦ਧਰ, 29 ਅਗਸਤ (ਪੀ. ਟੀ)- ਪੰਜਾਬ ਨੇ 49ਵੀਆਂ ਰਾਜ ਪੱਧਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਬੇਹੱਦ ਸਫਲ ਆਯੋਜਨ ਨਾਲ ਦੇਸ਼ ਦੇ ਪ੍ਰਮੁੱਖ ਨਿਸ਼ਾਨੇਬਾਜੀ ਰਾਜ ਵਲੋਂ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਚੈਂਪੀਅਨਸ਼ਿਪ ਦਾ ਨਿਵੇਕਲਾ ਪੱਖ 625 ਨਿਸ਼ਾਨੇਬਾਜਾਂ ਦੀ ਰਿਕਾਰਡ ਸ਼ਮੂਲੀਅਤ ਅਤੇ 32 ਲੱਖ ਰੁਪਏ ਦੇ ਨਕਦ ਇਨਾਮਾਂ ਦੀ ਵੰਡ ਰਹੀ। ਅੱਜ ਇਥੇ ਪੀ.ਏ.ਪੀ.ਮੈਦਾਨ ਵਿਖੇ ਨਿਸ਼ਾਨੇਬਾਜੀ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਅਤੇ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ (ਪੀ. ਆਰ. ਐਸ. ਏ) ਦੇ ਪ੍ਰਧਾਨ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਰਾਜ ਅੰਦਰ ਨਿਸ਼ਾਨੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਅਤੇ ਨਿਸ਼ਾਨੇਬਾਜਾਂ ਨੂੰ

ਉਨ੍ਹਾਂ ਦਾ ਬਣਦਾ ਹੱਕ ਦੇਣਾ ਸੀ ਜੋ ਪੂਰਾ ਹੋ ਗਿਆ ਹੈ ਅਤੇ ਉਹ ਹੁਣ ਰਾਜ ਨਿਸ਼ਾਨੇਬਾਜ਼ੀ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਕਾਇਮੀ ਅਤੇ ਬਿਹਤਰੀਨ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ। ਸ੍ਰ. ਮਜੀਠੀਆ ਨੇ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ 76 ਈਵੇਂਟਾਂ ਵਿਚ ਮੁਕਾਬਲੇ ਲਈ 625 ਨਿਸ਼ਾਨੇਬਾਜਾਂ ਨੇ ਹਿੱਸਾ ਲਿਆ, ਜਿਹਨਾਂ ’ਚ 450 ਪੁਰਸ ਅਤੇ 175 ਔਰਤਾਂ ਸਨ। ਉਨ੍ਹਾਂ ਕਿਹਾ ਕਿ ਸਮੂਹ ਨਿਸ਼ਾਨੇਬਾਜਾਂ ਨੂੰ ਮੌਕਾ ਦੇਣ ਲਈ ਚੈਂਪੀਅਨਸ਼ਿਪ ਦਾ ਸਮਾਂ ਵਧਾਉਣਾ ਪਿਆ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਦੌਰਾਨ ਨਵੀਆਂ ਪ੍ਰਤਿਭਾਵਾਂ ਸਾਹਮਣੇ ਆਈਆਂ ਹਨ ਜੋ ਭਵਿੱਖ ’ਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਬਿਹਤਰੀਨ ਕਾਰਗੁਜਾਰੀ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਪੀ. ਆਰ. ਐਸ. ਏ. ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਤਿੰਨ ਪੜਾਵੀ ਨੀਤੀ ਨੂੰ ਪ੍ਰੋਤਸਾਹਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਤਹਿਤ ਵਿਸ਼ਵ ਪੱਧਰੀ ਨਿਸ਼ਾਨੇਬਾਜੀ ਬੁਨਿਆਦੀ ਢਾਂਚੇ ਦੀ ਕਾਇਮੀ ,ਵਿਸ਼ੇਸ਼ੀਕ੍ਰਿਤ ਸਿਖਲਾਈ ਅਤੇ ਨਿਰੰਤਰ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਚੋਟੀ ਦੇ ਨਿਸ਼ਾਨੇਬਾਜ਼ ਤਿਆਰ ਕੀਤੇ ਜਾ ਸਕਣ। ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਵਲੋਂ ਨਿਸ਼ਾਨੇਬਾਜ਼ੀ ਨੂੰ ਪ੍ਰੋਤਸਾਹਨ ਕਰਨ ਲਈ ਦਿੱਤੀ ਜਾ ਰਹੀ ਵਿਸ਼ੇਸ਼ ਮਦਦ ਦੇ ਵੇਰਵੇ ਦਿੰਦਿਆਂ ਸ੍ਰ.ਮਜੀਠੀਆ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ 5.20 ਕਰੋੜ ਰੁਪਏ ਕਰ ਦਿੱਤੇ ਗਏ ਹਨ ਜਿਸ ਨਾਲ ਮੁਹਾਲੀ ਵਿਖੇ 10 ਮੀਟਰ ਇਨਡੋਰ ਏਅਰ ਰਾਈਫਲ (ਏ.ਸੀ) ਸ਼ੂਟਿੰਗ ਰੇਂਜ,ਤਲਵਾੜਾ ਅਤੇ ਲੁਧਿਆਣਾ ਵਿਖੇ 15 ਮਸ਼ੀਨਾ ਵਾਲੀਆਂ ਮੁਕੰਮਲ ਟਰੈਪ ਸ਼ੂਟਿੰਗ ਰੇਂਜ ਦਾ ਨਿਰਮਾਣ, ਅੰਮ੍ਰਿਤਸਰ ਵਿਖੇ ਮੁਕੰਮਲ ਟਰੈਪ/ ਸਕੀਟ ਰੇਂਜ ਤੇ 10 ਮੀਟਰ ਏਅਰ ਰਾਈਫਲ ਰੇਂਜ ਅਤੇ ਬਠਿੰਡਾ ’ਚ ਮੁਕੰਮਲ ਟਰੈਪ/ ਸਕੀਟ ਰੇਂਜ ਬਣਾਈ ਜਾਵੇਗੀ। ਸ੍ਰ.ਮਜੀਠੀਆ ਨੇ ਕਿਹਾ ਕਿ ਬਾਦਲ ਪਿੰਡ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੂਟਿੰਗ ਰੇਂਜ ਦੇਸ ਦੀ ਬਿਹਤਰੀਨ ਸ਼ੂਟਿੰਗ ਰੇਂਜ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਬਾਦਲ ਵਿਖੇ ਨਿਸ਼ਾਨੇਬਾਜੀ ਅਕਾਦਮੀ ਵੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਨਿਸ਼ਾਨੇਬਾਜਾਂ ਰੰਜਨ ਸੋਢੀ,ਅਵਨੀਤ ਸਿੱਧੂ, ਮਾਨਵ ਸੰਧੂ ਅਤੇ ਹਰਵੀਨ ਸਰਾਓ ਨੂੰ ਪੰਜਾਬ  ਪੁਲਿਸ ਵਿਚ ਬਤੌਰ ਡੀ.ਐਸ.ਪੀ.ਦੇ ਅਹੁਦੇ ਦਿੱਤੇ ਗਏ ਹਨ। ਸ੍ਰ.ਮਜੀਠੀਆ ਨੇ ਦੱਸਿਆ ਕਿ  ਨਿਸ਼ਾਨੇਬਾਜ਼ੀ ਨੂੰ ਉਤਸਾਹਿਤ ਕਰਨ ਲਈ ਇਕ ਸਲਾਹਕਾਰ ਕਮੇਟੀ ਜਿਨ੍ਹਾਂ ਵਿਚ ਨਿਸ਼ਾਨੇਬਾਜ਼ੀ ਖੇਤਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਕੀਤੀਆਂ ਜਾਣਗੀਆਂ ਦਾ ਗਠਨ ਨੇੜ ਭਵਿੱਖ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਰਾਜਾ ਕੇ.ਐਸ.ਸਿੱਧੂ ਨੂੰ ਪੀ.ਆਰ.ਐਸ.ਏ. ਪ੍ਰਧਾਨ ਦੇ ਸਲਾਹਕਾਰ ਵਜੋਂ ਨਾਮਜ਼ਦ ਕੀਤਾ। ਇਸ ਤੋਂ ਇਲਾਵਾ ਸ੍ਰੀ ਪਵਨਪ੍ਰੀਤ ਸਿੰਘ ਢਿਲੋਂ ਅਤੇ ਸ੍ਰੀ ਪ੍ਰਮਿੰਦਰ ਸਿੰਘ ਬਰਾੜ ਨੂੰ ਪੀ.ਆਰ.ਐਸ.ਏ ਦਾ ਕ੍ਰਮਵਾਰ ਚੇਅਰਮੈਨ ਅਤੇ ਮੀਤ ਪ੍ਰਧਾਨ/ਦਫ਼ਤਰ ਇੰਚਾਰਜ ਬਣਾਇਆ ਗਿਆ। ਉਨ੍ਹਾਂ ਪੀ.ਆਰ.ਐਸ.ਏ. ਦੀ ਇਕ ਵਿਆਪਕ ਵੈਬਸਾਈਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਸ੍ਰ.ਮਜੀਠੀਆ ਨੇ ਦੱਸਿਆ ਕਿ ਪਹਿਲੀ ਵਾਰ ਨਿਸ਼ਾਨੇਬਾਜ਼ਾਂ ਨੂੰ 32 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ।   ਵੱਖ-ਵੱਖ 76 ਈਵੈਂਟਾਂ ’ਚ ਸੋਨ,ਚਾਂਦੀ ਅਤੇ ਕਾਂਸੀ ਤਗਮਾ ਜੇਤੂਆਂ ਨੂੰ ਕ੍ਰਮਵਾਰ 21000/ ਰੁਪਏ, 14000 ਰੁਪਏ ਅਤੇ 7000 ਰੁਪਏ ਦਿੱਤੇ ਗਏ ਹਨ। ਇਸ ਤੋਂ ਇਕ ਹਫਤਾ ਪਹਿਲਾਂ ਪੰਜਾਬ ਅੰਤਰ ਸਕੂਲ ਨਿਸ਼ਾਨੇਬਾਜੀ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ 7.22 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਸਨ।

WRITTEN BY