June 13, 2026 12:59 pm

ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ : ਭਾਉ

Page-3_44 ਨਵੀਂ ਦਿੱਲੀ, 30 ਅਗਸਤ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਬੀਤੇ ਦਿਨ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਰੀਤੇਸ਼ ਕੁਮਾਰ ਦੀ ਅਦਾਲਤ ਵਿਚ ਸਮੇਂ ਤੋਂ 1 ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ਇਨ੍ਹਾਂ ਦੇ ਨਾਲ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ। ਇਸ ਵਾਰੀ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ । ਖਾੜਕੂ ਸਿੰਘਾਂ ਦੇ ਕੇਸ ਵਿਚ ਇਸ

ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਕੋਈ ਵੀ ਗਵਾਹ ਵੀ ਪੇਸ਼ ਨਹੀ ਹੋਇਆ ਸੀ। ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਨੇ ਪ੍ਰੈਸ ਨਾਲ ਗਲਬਾਤ ਕਰਦਿਆ ਦਸਿਆ ਕਿ ਉਹ ਹਿੰਦੁਸਤਾਨ ਦੇ ਕਾਨੂੰਨ ਤੋ ਇੰਸਾਫ ਮਿਲਣ ਦੀ ਉਮੀਦ ਤੋਂ ਨਿਰਾਸ਼ ਹੋ ਗਏ ਹਨ । ਅਜ 10 ਸਾਲ ਤੋਂ ਵੀ ਵੱਧ ਹੋ ਗਏ ਵੱਖ ਵੱਖ ਜੇਲ੍ਹਾਂ ਵਿਚ ਜਿੰਦਗੀ ਗੁਜਾਰਦਿਆਂ ਅਤੇ ਕੋਰਟਾਂ ਵਿਚ ਧੱਕੇ ਖਾਉਦਿਆਂ ਹੋਇਆ ਤੇ ਮਾਮਲਾ ਅਜ ਵੀ ਉ¤ਥੇ ਦਾ ਉ¤ਥੇ ਹੀ ਖੜਾ ਹੈ, ਅਦਾਲਤਾਂ ਵਲੋਂ ਵੱਡੇ ਵੱਡੇ ਮੁਜਰਿਮਾਂ ਨੂੰ ਪੈਰੋਲ ਅਤੇ ਜਮਾਨਤਾਂ ਦੇ ਦਿਤੀਆਂ ਜਾਦੀਆਂ ਹਨ ਪਰ ਸਿੱਖ ਕੌਮ ਦੀ ਆਜਾਦੀ ਲਈ ਲੜ ਰਹੇ ਸਿੰਘਾਂ ਨਾਲ ਬਹੁਤ ਹੀ ਵਿਤਕਰਾ ਕੀਤਾ ਜਾਦਾਂ ਹੈ । ਇਸ ਕਰਕੇ ਉਨ੍ਹਾਂ ਨੇ ਅਜ ਅਦਾਲਤ ਅੰਦਰ ਕੱਟੀ ਕੱਟਾਈ ਲੈਣ ਲਈ ਅਪੀਲ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਹੁਣ 9 ਸੰਤਬਰ ਨੂੰ ਹੋਵੇਗੀ ਤੇ ਚਲ ਰਹੇ ਮੋਜੁਦਾ ਕੇਸ ਦੀ ਸੁਣਵਾਈ 28 ਸਤੰਬਰ ਨੂੰ ਹੋਵੇਗੀ । ਭਾਈ ਭਾਉ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਐਤਵਾਰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਆਗੂ ਅਤੇ ਸ਼ਹੀਦਾਂ ਦੀਆਂ ਰੁਹਾਂ ਨਾਲ ਪਿਆਰ ਕਰਨ ਵਾਲੇ ਇਸ ਵਿਚ ਹੁਮ ਹੁਮਾ ਕੇ ਪਹੁਚ ਕੇ ਭਾਈ ਦਿਲਾਵਰ ਸਿੰਘ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ । ਅੰਤ ਵਿਚ ਉਨ੍ਹਾਂ ਕਿਹਾ ਕਿ ਮੋਜੁਦਾ ਪੰਥਕ ਸਰਕਾਰ ਇਹ ਭੁਲ ਗਈ ਹੈ ਕਿ ਇਸੇ ਮਹਾਨ ਸ਼ਹੀਦ ਦੀ ਬਦੋਲਤ ਹੀ ਉਹ ਅਜ ਸੱਤਾ ਦਾ ਸੁੱਖ ਮਾਣ ਰਹੀ ਹੈ ਉਸ ਨੂੰ ਅਤੇ ਉਸਦੀ ਭਾਈਵਾਲ ਦਿੱਲੀ ਕਮੇਟੀ ਨੂੰ ਵੀ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾ ਕੇ ਅਪਣਾ ਫਰਜ ਪੁਰਾ ਕਰਨਾ ਚਾਹੀਦਾ ਹੈ।

Send this to a friend