ਚੇਨਈ 29 ਅਗਸਤ (ਪੀ. ਟੀ)- ਆਲ ਇੰਡੀਆ ਅੰਨਾ ਡੀ. ਐਮ. ਕੇ ਦੀ ਸੁਪਰੀਮੋ ਜੇ ਜੈਲਲਿਤਾ ਅੱਜ ਫਿਰ ਸਰਬਸੰਮਤੀ ਨਾਲ ਪਾਰਟੀ ਦੀ ਜਨਰਲ ਸਕੱਤਰ ਚੁਣੀ ਗਈ। ਚੋਣ ਉਪਰੰਤ 66 ਸਾਲਾ ਜੈਲਲਿਤਾ ਨੇ ਪਾਰਟੀ ਤੇ ਦੇਸ਼ ਦੀ ਭਲਾਈ ਲਈ ਕੰਮ ਜਾਰੀ ਰੱਖਣ ਦਾ ਪ੍ਰਣ ਕੀਤਾ। ਜੈਲਲਿਤਾ ਨੇ ਉਨ੍ਹਾਂ ਦਾ ਨਾਂ ਜਨਰਲ ਸਕੱਤਰ ਵਜੋਂ ਤਜਵੀਜ਼ ਕਰਨ ਲਈ ਪਾਰਟੀ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਉਨ੍ਹਾਂ ਦੇ ਮੇਰੇ ਪ੍ਰਤੀ ਪਿਆਰ ਤੇ ਭਰੋਸੇ ਦਾ ਪਤਾ ਲੱਗਦਾ ਹੈ।
ਜੈਲਲਿਤਾ ਮੁੜ ਬਣੀ ਪਾਰਟੀ ਦੀ ਜਨਰਲ ਸਕੱਤਰ



