Skip to content
Independent perspectives. Global stories.
BREAKING

ਸੁਖਬੀਰ ਵਲੋਂ ਪਾਈਰੋਲੈਟਿਕ ਉਦਯੋਗ ਦੀਆਂ ਮੁਸ਼ਕਿਲਾਂ ਦਾ ਹੱਲ’

Share this story

Page-1_22 ਚੰਡੀਗੜ੍ਹ, 29 ਅਗਸਤ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਈਰੋਲੈਟਿਕ ਉਦਯੋਗ  ਦੀਆਂ ¦ਬੇ ਸਮੇਂ ਚੱਲ ਰਹੀਆਂ ਮੰਗਾਂ ਦਾ ਨਿਪਟਾਰਾ ਕਰਦਿਆਂ ਸਕੱਤਰ ਉਦਯੋਗ ਵਿਭਾਗ ਦੀ ਅਗਵਾਈ ਹੇਠ ਇਕ ਕਮੇਟੀ ਕਾਇਮ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ ਜੋ ਕਿ ਪਾਈਰੋਲੈਟਿਕ ਯੂਨਿਟਾਂ ਦੀ 10 ਸਤੰਬਰ ਤੱਕ ਜਾਂਚ ਕਰਕੇ ਉਨ੍ਹਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕਰੇਗੀ। ਅੱਜ ਇਥੇ ਇਸ ਸਬੰਧੀ ਪਾਈਰੋਲੈਟਿਕ ਐਸੋਸੀਏਸ਼ਨ ਦੇ ਵਫਦ ਨਾਲ ਮੀਟਿੰਗ ਦੌਰਾਨ ਸ. ਬਾਦਲ ਨੇ ਐਸੋਸੀਏਸ਼ਨ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਿਤ ਮੁੱਦਿਆਂ ਨੂੰ ਸ੍ਯੁਣਿਆ ਜਿਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸਤਪਾਲ ਗੁਪਤਾ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ

ਪ੍ਰਦੂਸ਼ਣ ਦੇ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੇ ਯੂਨਿਟਾਂ ਨੂੰ ਸੀਲ ਕਰ ਦਿੱਤਾ ਹੈ।  ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀ ਜਾਣ। ਵਫਦ ਨੂੰ ਸੁਣਨ ਉਪਰੰਤ ਉਪ ਮੁੱਖ ਮੰਤਰੀ ਵਲੋ ਸਕੱਤਰ ਉਦਯੋਗ ਵਿਭਾਗ ਸ਼੍ਰੀ ਡੀ.ਪੀ.ਰੈਡੀ ਦੀ ਅਗਵਾਈ ਵਿਚ ਇਕ ਕਮੇਟੀ ਦੀ ਕਾਇਮ ਕਰਨ ਨੂੰ ਕਿਹਾ ਜਿਸ ਵਿਚ ਡਾਇਰੈਕਟਰ ਉਦਯੋਗ ਤੇ ਟਾਊਨ ਤੇ ਕੰਟਰੀ ਪਲਾਨਰ, ਜਨਰਲ ਮੈਨੇਜਰ ਉਦਯੋਗ ਤੇ ਮੁੱਖ ਫਾਇਰ ਅਫਸਰ ਸ਼ਾਮਲ ਹਨ। ਇਹ ਕਮੇਟੀ ਸੂਬੇ ਵਿਚ ਚੱਲ ਰਹੇ 40 ਤੋਂ 50 ਪਾਈਰੋਲੈਟਿਕ ਉਦਯੋਗਾਂ ਦੀ 10 ਸਤੰਬਰ ਤੋਂ ਪਹਿਲਾਂ- ਪਹਿਲਾਂ ਜਾਂਚ ਕਰੇਗੀ ਅਤੇ ਜੋ ਯੂਨਿਟ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿਰਧਾਰਤ ਮਾਪਦੰਡਾਂ ’ਤੇ ਖਰੇ ਉਤਰਣਗੇ ਉਨ੍ਹਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕੀਤੇ ਜਾਣਗੇ।ਸ. ਬਾਦਲ ਨੇ ਉਦਯੋਗ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਕਿ ਉਹ ਭਵਿੱਖ ਵਿਚ ਇਹ ਯਕੀਨੀ ਬਣਾਉਣ ਕਿ ਪਾਈਰੋਲੈਟਿਕ ਯੂਨਿਟ ਫੋਕਲ ਪੁਆਇੰਟਾਂ ਅਤੇ ਉਦਯੋਗਿਕ ਖੇਤਰਾਂ ਵਿਚ ਹੀ ਸਥਾਪਿਤ ਹੋਣ। ਵਫਦ ਦੇ ਮੈਂਬਰਾਂ ਐਮ.ਐਸ.ਗਾਂਧੀ, ਚਿਤੰਨਿਆ ਪ੍ਰਕਾਸ਼, ਜਸਬੀਰ ਸਿੰਘ ਬਰਾੜ ਤੇ ਜੀਵਨ ਜੋਤ ਸਿੰਘ ਵਲੋਂ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ।
        ਮੀਟਿੰਗ ਦੌਰਾਨ ਮੁੱਖ ਤੌਰ ’ਤੇ ਹਾਊਸਿੰਗ ਦੇ ਸਕੱਤਰ ਸ਼੍ਰੀ ਏ.ਵੈਣੂ ਪ੍ਰਸ਼ਾਦ, ਉਦਯੋਗ ਵਿਭਾਗ ਦੇ ਸਕੱਤਰ ਰਮਿੰਦਰ ਸਿੰਘ, ਰਵਿੰਦਰ ਸਿੰਘ ਚੈਅਰਮੇਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮੁੱਖ ਮੰਤਰੀ ਦੇ ਉਦਯੋਗਿਕ ਸਲਾਹਕਾਰ ਸ਼੍ਰੀ ਕਮਲ ਓਸਵਾਲ ਅਤੇ ਅਜੈ ਮਹਾਜਨ ਵਿਸ਼ੇਸ਼ ਪਮੁੱਖ ਸਕੱਤਰ /ਉਪ ਮੁੱਖ ਮੰਤਰੀ ਹਾਜ਼ਰ ਸਨ।

WRITTEN BY