Skip to content
Independent perspectives. Global stories.
BREAKING

ਇਸਲਾਮ ਕਬੂਲ ਕਰਕੇ ਆਈ. ਐੱਸ. ਆਈ. ਐੱਸ. ’ਚ ਸ਼ਾਮਿਲ ਹੋ ਰਹੇ ਹਨ ਅਮਰੀਕੀ ਨਾਗਰਿਕ

Share this story

ਵਾਸ਼ਿੰਗਟਨ, 27 ਅਗਸਤ (ਪੀ. ਟੀ)- ਇਕ ਪਾਸੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਵਿਰੁੱਧ ਲੜਾਈ ਵਿਚ ਅਮਰੀਕਾ ਸੀਰੀਆ ਦਾ ਸਾਥ ਦੇਣ ਦਾ ਵਾਅਦਾ ਕਰ ਰਿਹਾ ਹੈ ਉਥੇ ਦੂਜੇ ਪਾਸੇ ਉਸ ਦੇ ਆਪਣੇ ਹੀ ਨਾਗਰਿਕ ਹੁਣ ਇਸਲਾਮ ਕਬੂਲ ਕਰਕੇ ਆਈ. ਐੱਸ. ਆਈ. ਐੱਸ. ਵਿਚ ਸ਼ਾਮਿਲ ਹੋ ਕੇ ਅਮਰੀਕਾ ਵਿਰੁੱਧ ਅੱਤਵਾਦੀ ਸਾਜ਼ਿਸ਼ ਰੱਚਣ ਵਿਚ ਲੱਗੇ ਹੋਏ ਹਨ। ਇਸ ਹਫ਼ਤੇ ਜਦੋਂ ਸੀਰੀਆ ਵਿਚ ਇਕ ਅਮਰੀਕੀ ਨਾਗਰਿਕ ਡਗਲਸ ਮੈਕੇਨ ਦੀ ਮੌਤ ਦੀ ਖ਼ਬਰ ਆਈ ਤਾਂ ਅਮਰੀਕਾ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਕਿਉਂਕਿ ਖ਼ਬਰ ਹੈ ਕਿ ਮੈਕੇਨ ਦੀ ਮੌਤ ਫ੍ਰੀ ਸੀਰੀਅਨ ਆਰਮੀ ਦੇ ਲੜਾਕਿਆਂ ਵਲੋਂ ਕੀਤੀ ਗਈ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੁਝ ਨਾਗਰਿਕ, ਸੀਰੀਆ ਵਿਚ ਕੱਟੜਪੰਥੀ ਸਮੂਹਾਂ ਨਾਲ ਮਿਲ ਕੇ ਜਿਹਾਦ ਕਰ ਰਹੇ ਹਨ। ਇਕ ਸੀਨੀਅਰ ਅਧਿਕਾਰੀ ਅਨੁਸਾਰ ਕੈਲੀਫੋਰਨੀਆ ਵਿਚ ਰਹਿਣ ਵਾਲਾ

ਮੈਕੇਨ ਇਸਲਾਮਿਕ ਸਟੇਟ ਦਾ ਅੱਤਵਾਦੀ ਸੀ ਜਿਸ ਦਾ ਇਰਾਕ ਤੇ ਸੀਰੀਆ ਦੇ ਕੁਝ ਸ਼ਹਿਰਾਂ ‘ਤੇ ਕਬਜ਼ਾ ਹੈ। ਕਾਲਜ ਪੱਧਰ ‘ਤੇ ਬਾਸਕਿਟਬਾਲ ਦਾ ਖਿਡਾਰੀ ਰਹਿ ਚੁੱਕਾ ਮੈਕੇਨ ਇਕ ਕ੍ਰਿਸ਼ਚੀਅਨ ਸੀ ਜਿਸ ਨੇ 10 ਸਾਲ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ ਤੇ ਉਹ ਅਮਰੀਕਾ ਵਲੋਂ ਕਾਲੀ ਸੂਚੀ ਵਿਚ ਸ਼ਾਮਿਲ ਅਲਕਾਇਦਾ ਦੀ ਇਕ ਸ਼ਾਖਾ ਅਲ-ਨੁਸਰਾ ਲਈ ਲੜਦਿਆਂ ਮਾਰਿਆ ਗਿਆ।

WRITTEN BY