Skip to content
Independent perspectives. Global stories.
BREAKING

ਇਤਿਹਾਸਕ ਅਸਥਾਨ ਨੂੰ ਬਦਨਾਮ ਕਰਨ ਦੀ ਸ਼ਰਾਰਤੀ ਅਨਸਰਾਂ ਵੱਲੋ ਸਾਜਿਸ਼ : ਮੈਨੇਜਰ ਤੇ ਪ੍ਰਧਾਨ

Share this story

ਜੈਤੋ/ਫਰੀਦਕੋਟ 27 ਅਗਸਤ (ਸੁਖਜਿੰਦਰ ਸਹੋਤਾ)- ਕਸਬਾ ਜੈਤੋ ਨੇੜਲੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰੂ ਕੀ ਢਾਬ ਵਿਖੇ ਕਿਸੇ ਦਾਨੀ ਸੱਜਣ ਵੱਲੋਂ ਏ.ਸੀ. ਦਾਨ ’ਚ ਦੇਣ ਅਤੇ ਪ੍ਰਬੰਧਕਾਂ ਵੱਲੋਂ ਦਾਨ ’ਚ ਆਏ ਏ.ਸੀ. ਦਾ ਬਿੱਲ ਕਥਿਤ ਤੌਰ ’ਤੇ ਗੁਰੂ ਘਰ ਦੇ ਖ਼ਾਤੇ ’ਚ ਪਾ ਕੇ ਘਪਲੇਬਾਜ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਸਥਾਨਕ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਦੁਆਰਾ ਗੁਰੂ ਕੀ ਢਾਬ ਦੇ ਮੈਨੇਜਰ ਨਾਇਬ ਸਿੰਘ ਅਤੇ ਪ੍ਰਧਾਨ ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ  ਲਈ ਇਸ ਤਰ੍ਹਾ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਦਾਨ ਕੀਤੇ ਗਏ ਏ ਸੀ ਦਾ ਬਿੱਲ ਪਾਇਆ ਜਾ ਰਿਹਾ ਹੈ । ਮੈਨੇਜਰ ਨਾਇਬ ਸਿੰਘ ਅਤੇ ਪ੍ਰਧਾਨ ਗੁਰਪ੍ਰੇਮ ਸਿੰਘ ਨੇ ਦਾਅਵਾ ਕੀਤਾ ਕਿ ਅੱਜ ਤੱਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਦਾਨੀ ਸੱਜਣ ਨੇ ਕੋਈ ਏ.ਸੀ. ਦਾਨ ਹੀ ਨਹੀਂ

ਕੀਤਾ  ਅਗਰ ਕੋਈ ਹੈ ਤਾਂ ਉਹ ਸਾਹਮਣੇ ਆ ਕੇ ਆਪਣਾ ਪੱਖ ਪੇਸ਼ ਕਰੇ ਅੱਗੇ ਉਹਨਾਂ ਕਿਹਾ ਕਿ ਜੋ ਵੀ ਏ ਸੀ ਖ੍ਰੀਦ ਕੀਤੇ ਗਏ ਹਨ । ਉਹਨਾਂ ਦੇ ਬਕਾਇਦਾ ਬਿੱਲ ਅਤੇ ਮਤੇ ਪਾ ਕੇ ਨਿਯਮਾਂ ਅਨੁਸਾਰ ਖ੍ਰੀਦ ਕੀਤੇ ਗਏ ਹਨ । ਜਿਸ ਵਿੱਚ ਲੋਕਲ ਕਮੇਟੀ ਮੈਬਰਾਂ ਦੀ ਸਹਿਮਤੀ ਹੈ। ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰੂ ਕੀ ਢਾਬ ਦੇ ਮੈਨੇਜਰ ਨਾਇਬ ਸਿੰਘ ਅਤੇ ਪ੍ਰਧਾਨ ਗੁਰਪ੍ਰੇਮ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਸਿਆਸੀ ਤੌਰ ਤੇ ਹੋ ਰਿਹਾ ਹੈ। ਇਹ ਲੋਕਲ ਕਮੇਟੀ ਦਾ ਸਭ ਤੋ ਵਧੀਆਂ ਪ੍ਰਬੰਧ ਹੈ। ਜੋ ਕਿ ਕੁਝ ਮਾੜੀ ਸੋਚ ਰੱਖਣ ਵਾਲੇ ਵਿਅਕਤੀਆ ਨੂੰ ਹਜਮ ਨਹੀ ਹੋ ਰਿਹਾ  ਅੱਜ ਤੱਕ ਇਸ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਕਰਮਚਾਰੀ ਤੇ ਕੋਈ ਕਿੰਤੂ ਪ੍ਰੰਤੂ  ਨਹੀ ਹੋਈ ਹੈ। ਬਾਕੀ ਇਹ ਕੇਸ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਪਹੁੰਚ ਗਿਆ ਹੈ। ਜਿਸ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ   ਇਥੇ ਇਹ ਦੱਸਣਯੋਗ ਹੈ ਕਿ ਕਾਫ਼ੀ ਅਰਸਾ ਪਹਿਲਾਂ ਕਿਸੇ ਸ਼ਰਧਾਲੂ ਨੇ 15,700 ਰੁਪਏ ਦੀ ਕੀਮਤ ਦਾ ਇਕ ਏ.ਸੀ. ਗੁਪਤ ਦਾਨ ਦੇ ਤੌਰ ’ਤੇ ਇਤਿਹਾਸਕ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਦਾਨ ਕੀਤਾ। ਕਿਸੇ ਪੰਥਦਰਦੀ ਵੱਲੋਂ ਏ.ਸੀ. ਦੀ ਰਕਮ ਗੁਰੂ ਘਰ ਦੇ ਖ਼ਾਤੇ ’ਚ ਪਾਉਣ ਅਤੇ ਗੋਲਕ ਚੋਰੀ ਦਾ ਕਥਿਤ ਦੋਸ਼ ਗੁਰੂ ਕੀ ਢਾਬ ਦੇ ਮੈਨੇਜਰ ਨਾਇਬ ਸਿੰਘ ਅਤੇ ਪ੍ਰਧਾਨ ਗੁਰਪ੍ਰੇਮ ਸਿੰਘ ਉਪਰ ਲੱਗੇ ਸਨ।

WRITTEN BY