Skip to content
Independent perspectives. Global stories.
BREAKING

ਜਨਮ ਦਿਨ ਵਾਲੇ ਦਿਨ ਰੀਤੂ ਕੌਰ ਨੇ ਸਕੂਲੀ ਖੇਡਾਂ ਰੇਸ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

Share this story

Page-1_39 ਬਰੇਟਾ, 26 ਅਗਸਤ (ਨਛੱਤਰ ਸਿੰਘ ਕਾਹਨਗੜ•)- ਪਿਛਲੇ ਦਿਨੀਂ ਬੋਹਾ ਵਿਖੇ ਹੋਈਆਂ ਅੰਡਰ 14 ਪੇਂਡੂ ਸਕੂਲੀ ਖੇਡਾਂ ਵਿੱਚ ਰੀਤੂ ਕੌਰ ਕਲਾਸ ਅੱਠਵੀਂ ਸਰਕਾਰੀ ਹਾਈ ਸਕੂਲ ਕਾਹਨਗੜ• ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਆਪਣੇ ਕੋਚ ਅਧਿਆਪਕ ਹਰਬੰਸ ਸਿੰਘ ਜੀ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਹੈ। ਜਿਕਰ ਹੈ ਕਿ ਖੇਡਾਂ ਵਿੱਚ ਜਿੱਤ ਹਾਸਿਲ ਕਰਨ ਵਾਲੇ ਦਿਨ ਹੀ ਰੀਤੂ ਕੌਰ ਕਾਹਨਗੜ• ਦਾ ਜਨਮ ਦਿਨ ਵੀ ਸੀ। ਜਦੋਂ ਇਸ ਬਾਰੇ ਅੱਠਵੀਂ ਕਾਲਸ ਦੀ ਇਸ ਵਿਦਿਆਰਥਣ ਰੀਤੂ ਕੌਰ ਨੂੰ ਪੁਛਿਆ ਗਿਆ ਤਾਂ ਉਸ ਨੇ ਖੁਸ਼ ਹੁੰਦਿਆਂ ਕਿਹਾ ਕਿ ਜਿਸ ਨੂੰ ਜਿੱਤ ਵੀ ਹਾਸਿਲ ਹੋਈ ਹੋਵੇ ਅਤੇ ਉਹ ਵੀ ਉਸੇ ਦਿਨ ਜਦੋਂ ਉਸ ਦਾ ਜਨਮ ਦਿਨ ਹੋਵੇ ਤਾਂ ਇਸ ਤੋਂ ਵਧੇਰੇ ਖੁਸ਼ੀ ਹੋਰ ਕੀ ਹੋ ਸਕਦੀ ਹੈ।ਉਪਰੰਤ ਉਸ ਨੇ ਆਪਣੇ ਕੋਚ

ਸ੍ਰ:ਹਰਬੰਸ ਸਿੰਘ ਪੀ.ਟੀ.ਅਧਿਆਪਕ ਅਤੇ ਸਮੂਹ ਅਧਿਆਪਕ ਸਾਹਿਬਾਨਾਂ, ਅਪਣੀ ਮਾਤਾ ਅਤੇ ਭਰਾਵਾਂ ਦਾ ਵੀ ਧੰਨਵਾਦ ਕੀਤਾ ਜਿਨ•ਾਂ ਉਸ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਲ ਵੀ ਪ੍ਰੇਰਤ ਕੀਤਾ।

WRITTEN BY