Skip to content
Independent perspectives. Global stories.
BREAKING

ਮੋਦੀ ਲਹਿਰ ਵੱਲ ਦੇਖਣਾ ਬੰਦ ਕਰੋ : ਸ਼ਿਵ ਸੈਨਾ

Share this story

Page-1_21 ਮੁੰਬਈ, 26 ਅਗਸਤ (ਪੀ. ਟੀ)- ਬਿਹਾਰ ਉਪ ਚੋਣਾਂ ’ਚ ਰਾਜਦ-ਜਦਯੂ-ਕਾਂਗਰਸ ਦੇ ਗਠਜੋੜ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਲਈ ਕਮਰ ਕੱਸਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਮੋਦੀ ਲਹਿਰ ਵੱਲ ਦੇਖਣਾ ਬੰਦ ਕਰਨਾ ਹੋਵੇਗਾ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ‘ ‘ਚ ਲਿਖੇ ਸੰਪਾਦਕੀ ‘ਚ ਕਿਹਾ ਕਿ ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਰਾਜਦ-ਜਦਯੂ-ਕਾਂਗਰਸ ਗਠਜੋੜ ਨੇ 6 ਸੀਟਾਂ ਜਿੱਤੀਆਂ ਹਨ ਅਤੇ ਭਾਜਪਾ ਸਿਰਫ਼ 4 ਸੀਟਾਂ ਹੀ ਜਿੱਤ ਪਾਈ ਹੈ। ਲੋਕਾਂ ਨੇ ਦਿਖਾ ਦਿੱਤਾ ਹੈ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਚੋਣਾਂ ‘ਚ ਅੰਤਰ ਹੈ। ਇਸ ਅੰਤਰ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ‘ਚ ਕਿਹਾ

ਗਿਆ ਹੈ ਕਿ ਉਪ ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਜਪਾ-ਸ਼ਿਵ ਸੈਨਾ ਦੀ ਅਗਵਾਈ ਵਾਲੀ ‘ ਮਹਾਯੁਤੀ ‘ ਨੂੰ ਆਪਣੀ ਕਮਰ ਕੱਸਣੀ ਹੋਵੇਗੀ।

WRITTEN BY