Skip to content
Independent perspectives. Global stories.
BREAKING

ਸੰਯੁਕਤ ਰਾਸ਼ਟਰ ਮੁਖੀ ਵਲੋਂ ਭਾਰਤ ਤੇ 7 ਹੋਰ ਦੇਸ਼ਾਂ ਨੂੰ ਪ੍ਰਮਾਣੂ ਤਜਰਬਾ ਰੋਕ ਸੰਧੀ ਦੀ ਪੁਸ਼ਟੀ ਕਰਨ ਦੀ ਅਪੀਲ

Share this story

Page-1_34 ਸੰਯੁਕਤ ਰਾਸ਼ਟਰ, 26 ਅਗਸਤ (ਪੀ. ਟੀ)- ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ-ਮੂਨ ਨੇ ਭਾਰਤ, ਚੀਨ ਅਤੇ ਅਮਰੀਕਾ ਸਮੇਤ ਪੰਜ ਹੋਰ ਰਾਸ਼ਟਰਾਂ ਨੂੰ ਵਿਆਪਕ ਪ੍ਰਮਾਣੂ ਤਜਰਬਾ ਰੋਕ ਸੰਧੀ ਦੀ ਪੁਸ਼ਟੀ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਸ਼ਵ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਲਈ ਅਧੂਰੇ ਕੰਮ ਨੂੰ ਮੁਕੰਮਲ ਕਰਨਾ ਚਾਹੀਦਾ ਹੈ। 29 ਅਗਸਤ ਨੂੰ ਪ੍ਰਮਾਣੂ ਤਜਰਬਿਆਂ ਖਿਲਾਫ ਮਨਾਏ ਜਾ ਰਹੇ ਅੰਤਰਰਾਸ਼ਟਰੀ ਦਿਵਸ ਲਈ ਇਕ ਸੰਦੇਸ਼ ਵਿਚ ਸ੍ਰੀ ਮੂਨ ਨੇ ਕਿਹਾ ਕਿ ਸਾਰੇ ਪ੍ਰਮਾਣੂ ਤਜਰਬਿਆਂ ਦੇ ਖਾਤਮੇ ਨਾਲ ਭਵਿੱਖ ਸੁਰੱਖਿਅਤ ਤੇ ਜ਼ਿਆਦਾ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਪੀਲ ਕਰਨਾ ਚਾਹੁੰਣਗੇ ਜਿਨ੍ਹਾਂ ਨੇ ਅਜੇ ਤਕ ਵਿਆਪਕ ਪ੍ਰਮਾਣੂ ਤਜਰਬਾ ਰੋਕ ਸੰਧੀ ਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਖਾਸਕਰ

ਅੱਠ ਉਹ ਦੇਸ਼ ਜਿਨ੍ਹਾਂ ਦੀ ਸੰਧੀ ਨੂੰ ਅਮਲ ਵਿਚ ਲਿਆਉਣ ਲਈ ਪੁਸ਼ਟੀ ਦੀ ਲੋੜ ਹੈ। ਇਹ ਦੇਸ਼ ਹਨ ਚੀਨ, ਉੱਤਰੀ ਕੋਰੀਆ, ਮਿਸਰ, ਭਾਰਤ, ਇਰਾਨ, ਇਸਰਾਈਲ, ਪਾਕਿਸਤਾਨ ਅਤੇ ਅਮਰੀਕਾ। ਇਹ ਅੱਠ ਦੇਸ਼ ਪ੍ਰਮਾਣੂ ਤਕਨੀਕ ਸੰਪਨ 44 ਰਾਸ਼ਟਰਾਂ ਦੇ ਗਰੁੱਪ ਦਾ ਹਿੱਸਾ ਹਨ ਜਿਨ੍ਹਾਂ ਨੇ ਸੰਧੀ ਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ।

WRITTEN BY