Skip to content
Independent perspectives. Global stories.
BREAKING

ਢੀਂਡਸਾ ਵੱਲੋਂ ਪੰਜਾਬ ਦੀ 6ਵੀਂ ਆਰਥਿਕ ਗਣਨਾ ਦੇ ਆਰਜ਼ੀ ਅੰਕੜੇ ਜਾਰੀ

Share this story

Page-1_48 ਚੰਡੀਗੜ੍ਹ, 25 ਅਗਸਤ (ਪੀ. ਟੀ)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ 6ਵੀਂ ਆਰਥਿਕ ਗਣਨਾ ਦੇ ਆਰਜ਼ੀ ਅੰਕੜੇ ਜਾਰੀ ਕੀਤੇ। ਵਿਸਥਾਰ ਸਹਿਤ ਇਨ੍ਹਾਂ ਅੰਕੜਿਆਂ ਨੂੰ ਵੈੱਬਸਾਈਟ ਾ.ੲਸੋਪਬ.ਗੋਵ.ਨਿ ’ਤੇ ਦੇਖਿਆ ਜਾ ਸਕਦਾ ਹੈ। ਇੱਥੇ ਸ਼ੁਰੂ ਹੋਈ ਪੰਜ ਦਿਨਾਂ 13ਵੇਂ ਵਿੱਤ ਕਮਿਸ਼ਨ ਦੇ ਰੀਵਿਊ ਸਬੰਧੀ ਉੱਤਰੀ ਰਾਜਾਂ ਦੀ ਅਹਿਮ ਮੀਟਿੰਗ ਦਾ ਉਦਘਾਦਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਅੰਕੜਿਆਂ ਦੀ ਹਰ ਪੱਧਰ ‘ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਸਹੀ ਸਮੇਂ ਉੱਤੇ ਜੇਕਰ ਸਟੀਕ ਅੰਕੜੇ ਪ੍ਰਾਪਤ ਹੋ ਜਾਣ ਤਾਂ ਵਿਕਾਸ ਸਕੀਮਾਂ ਲਈ ਇਹ ਅੰਕੜੇ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਸਬੰਧੀ ਉਨ੍ਹਾਂ 6ਵੀਂ ਆਰਥਿਕ ਗਣਨਾ ਦੇ ਪ੍ਰਾਪਤ ਹੋਏ ਅੰਕੜਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਲਾਗਤ ਸਬੰਧੀ ਪ੍ਰਾਪਤ ਹੋਏ ਜ਼ਿਲ੍ਹਾ ਪੱਧਰੀ ਅੰਕੜਿਆਂ ਦੀ ਵਰਤੋਂ ਕਰਕੇ ਖੇਤੀ ਵੰਨ-ਸੁਵੰਨਤਾ ਨੂੰ ਜ਼ਿਲ੍ਹਾ ਪੱਧਰ ‘ਤੇ ਸਫਲ ਬਣਾਉਣ ‘ਚ ਕਾਫੀ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਉਦਯੋਗਿਕ ਅੰਕੜਿਆਂ ਰਾਹੀਂ ਪੰਜਾਬ ਸਰਕਾਰ ਨੂੰ ਪੁਖਤਾ ਸਨਅਤੀ ਨੀਤੀ ਬਣਾਉਣ ‘ਚ ਸਹਾਇਤਾ ਮਿਲੇਗੀ।ਇਸ ਮੌਕੇ ਕੇਂਦਰੀ ਅੰਕੜਾ ਦਫਤਰ ਦੇ ਵਧੀਕ ਡਾਇਰੈਕਟਰ ਜਨਰਲ ਸ੍ਰੀ ਆਸ਼ੀਸ਼ ਕੁਮਾਰ ਨੇ 13ਵੇਂ ਵਿੱਤ ਕਮਿਸ਼ਨ ਦੇ ਰੀਵਿਊ ਦੇ ਸੰਦਰਭ ‘ਚ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵੱਖ-ਵੱਖ ਤਰ੍ਹਾਂ ਦੇ ਅੰਕੜੇ ਜ਼ਿਲ੍ਹਾ ਪੱਧਰ ‘ਤੇ ਪ੍ਰਾਪਤ ਹੋਣਗੇ। ਇਸ ਨਾਲ ਭਾਰਤ ਐਡਵਾਂਸ ਅੰਕੜਾ ਸਿਸਟਮ ਵਾਲੇ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 13ਵੇਂ ਵਿੱਤ ਕਮਿਸ਼ਨ ਨੇ ਦੇਸ਼ ਦੇ ਹਰੇਕ ਜ਼ਿਲ੍ਹੇ ਨੂੰ ਜ਼ਿਲ੍ਹਾ ਪੱਧਰ ‘ਤੇ ਡਾਟਾਬੇਸ ਅਤੇ ਵਿਸ਼ੇਸ਼ ਅੰਕੜਾ ਸਿਸਟਮ ਸਥਾਪਿਤ ਕਰਨ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਸਿਫਾਰਿਸ਼ ਕੀਤੀ ਸੀ।
ਜਿਹੜੇ ਉੱਤਰੀ ਰਾਜ ਇਸ ਮੀਟਿੰਗ ‘ਚ ਹਿੱਸਾ ਲੈ ਰਹੇ ਹਨ ਉਨ੍ਹਾਂ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਚੰਡੀਗੜ੍ਹ (ਯੂ.ਟੀ.) ਅਤੇ ਉੱਤਰ ਪ੍ਰਦੇਸ਼ ਵਿਸ਼ੇਸ਼ ਹਨ। ਇਸ ਪੰਜ ਦਿਨਾਂ ਮੀਟਿੰਗ ਦੌਰਾਨ ਇਨ੍ਹਾਂ ਰਾਜਾਂ ਦੇ ਨੁਮਾਇੰਦੇ 13ਵੇਂ ਵਿੱਤ ਕਮਿਸ਼ਨ ਤੋਂ ਮਿਲੀ ਗ੍ਰਾਂਟ ਦੇ ਖਰਚ ਦੇ ਵੇਰਵਿਆਂ ਬਾਰੇ ਵਿਚਾਰ-ਚਰਚਾ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਪਾਲ ਸਿੰਘ, ਸਕੱਤਰ ਖਰਚਾ, ਸ੍ਰੀ ਮੋਹਨ ਲਾਲ ਸ਼ਰਮਾ, ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਅਤੇ ਨੋਡਲ ਅਫਸਰ ਸ੍ਰੀ ਹਰਵਿੰਦਰ ਸਿੰਘ ਜਾਇੰਟ ਡਾਇਰੈਕਟਰ ਆਰਥਿਕ ਤੇ ਅੰਕੜਾ ਵਿਭਾਗ ਪੰਜਾਬ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

WRITTEN BY