ਸਤਨਾ, 25 ਅਗਸਤ (ਪੀ. ਟੀ)- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਚਿਤਰਕੂਟ ‘ਚ ਕਾਮਤਨਾਥ ਮੰਦਿਰ ‘ਚ ਅੱਜ ਤੜਕੇ ਭਾਜੜ ਮੱਚਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 60 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ‘ਚ ਪੰਜ ਮਰਦ ਤੇ 5 ਔਰਤਾਂ ਸ਼ਾਮਿਲ ਹਨ। ਸੂਤਰਾਂ ਨੇ ਦੱਸਿਆ ਕਿ ਘਟਨਾ ਅੱਜ ਸਵੇਰੇ ਛੇ ਵਜੇ ਉਸ ਸਮੇਂ ਵਾਪਰੀ, ਜਦੋਂ ਲੋਕ ਸੋਮਵਤੀ ਮੱਸਿਆ ਦੇ ਦਿਨ ਕਾਮਤਗਿਰੀ ਪਹਾੜ ਦੀ ਪਰਿਕਰਮਾ ਕਰਨ ਆਏ ਸਨ।



