Skip to content
Independent perspectives. Global stories.
BREAKING

ਯੁਕਰੇਨ ’ਚ ਰੂਸੀ ਸਹਾਇਤਾ ਕਾਫ਼ਲਿਆਂ ’ਤੇ ਬਾਨ ਚਿੰਤਤ

Share this story

Page-3_18 ਸੰਯੁਕਤ ਰਾਸ਼ਟਰ, 23 ਅਗਸਤ (ਪੀ. ਟੀ)- ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਬਾਨ ਕੀ ਮੂਨ ਨੇ ਬਿਨਾਂ ਇਜਾਜ਼ਤ ਦੇ ਰੂਸੀ ਸਹਾਇਤਾ ਕਾਫ਼ਲਿਆਂ ਦੇ ਯੁਕਰੇਨ ’ਚ ਦਾਖਲ ਹੋਣ ’ਤੇ ਗਹਿਰੀ ਚਿੰਤਾ ਜਤਾਈ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਹ ਸੰਜਮ ਵਰਤਣ ਕਿਉਂਕਿ ਕੋਈ ਵੀ ਇਕ ਪੱਖੀ ਕਾਰਵਾਈ ਪਹਿਲਾ ਤੋਂ ਹੀ ਖ਼ਤਰਨਾਕ ਸਥਿਤੀ ਨੂੰ ਹੋਰ ਵਿਗਾੜ ਦੇਵੇਗੀ। ਬਾਨ ਦੇ ਬੁਲਾਰੇ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਬੇਹੱਦ ਖ਼ਰਾਬ ਹੋ ਰਹੇ ਮਨੁੱਖੀ ਹਾਲਾਤਾਂ ਦਰਮਿਆਨ ਜੇ ਕੋਈ ਇਕ ਪੱਖੀ ਕਾਰਵਾਈ ਹੁੰਦੀ ਹੈ ਤਾਂ ਇਸ ਨਾਲ ਪੂਰਬੀ ਯੁਕਰੇਨ ਦੀ ਪਹਿਲਾਂ ਤੋਂ ਹੀ ਖ਼ਤਰਨਾਕ ਸਥਿਤੀ ਹੋਰ ਜ਼ਿਆਦਾ ਵਿਸਫੋਟਕ ਹੋ ਸਕਦੀ ਹੈ। ਉਨ੍ਹਾਂ ਨੇ ਯੁਕਰੇਨ ਅਤੇ ਰੂਸ ਸਮੇਤ ਸਾਰਿਆਂ ਪੱਖਾਂ ਨੂੰ ਕਿਹਾ ਹੈ ਕਿ ਉਹ ਮਿਲਕੇ ਅੰਤਰਰਾਸ਼ਟਰੀ ਸਮੂਹ ਨਾਲ

ਕੰਮ ਕਰਦੇ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ‘ਚ ਮਨੁੱਖੀ ਮਦਦ ਪਹੁੰਚ ਰਹੀ ਹੈ।

WRITTEN BY