ਚੇਨਈ, 23 ਅਗਸਤ (ਪੀ. ਟੀ. ਆਈ.)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦਾ ਮਹੱਤਵਪੂਰਨ ਮੰਗਲ ਯਾਨ ਮਿਸ਼ਨ ਲਾਲ ਗ੍ਰਹਿ (ਮੰਗਲ) ਤੋਂ ਸਿਰਫ 90 ਲੱਖ ਕਿਲੋਮੀਟਰ ਦੂਰ ਰਹਿ ਗਿਆ ਹੈ। ਇਸਰੋ ਨੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲ ਯਾਨ ਮਿਸ਼ਨ (ਐੱਮ. ਓ. ਐੱਮ.) ਧਰਤੀ ਤੋਂ 18 ਕਰੋੜ, 90 ਲੱਖ ਕਿਲੋਮੀਟਰ ਦੂਰ ਪੁੱਜ ਗਿਆ ਹੈ ਤੇ 33 ਦਿਨਾਂ ਵਿਚ ਮੰਗਲ ‘ਤੇ ਪੁੱਜ ਜਾਵੇਗਾ। ਭਾਰਤ ਦਾ 450 ਕਰੋੜ ਰੁਪਏ ਦਾ ਇਹ ਯਾਨ ਪਿਛਲੇ ਸਾਲ 5 ਨਵੰਬਰ ਨੂੰ ਸ੍ਰੀਹਰੀਕੋਟਾ ਤੋਂ ਛੱਡਿਆ ਗਿਆ ਸੀ।
ਭਾਰਤ ਦਾ ਮੰਗਲ ਯਾਨ 33 ਦਿਨਾਂ ’ਚ ਲਾਲ ਗ੍ਰਹਿ ’ਤੇ ਪੁੱਜੇਗਾ



