Skip to content
Independent perspectives. Global stories.
BREAKING

ਉੱਤਰੀ ਕਸ਼ਮੀਰ ’ਚ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਵੱਡੀ ਮੁਹਿੰਮ ਜਾਰੀ

Share this story

ਸ੍ਰੀਨਗਰ, 23 ਅਗਸਤ (ਪੀ. ਟੀ)- ਉੱਤਰੀ ਕਸ਼ਮੀਰ ਵਿਚ ਜ਼ਿਲ੍ਹਾ ਬਾਰਾਮੂਲਾ ਦੇ ਜੰਗਲਾਂ ਵਿਚ ਇਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਬੀਤੀ ਸ਼ਾਮ ਸੋਪੋਰ ਨੇੜੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਨਾਲ ਸਾਹਮਣਾ ਹੋਣ ਪਿਛੋਂ ਹੋਈ ਗੋਲੀਬਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਸੇਬਾਂ ਦੇ ਸ਼ਹਿਰ ਸੋਪੋਰ ਤੋਂ 15 ਕਿਲੋਮੀਟਰ ਦੂਰ ਜ਼ਲੂਰਾ ਗੁੱਜਰਪੱਤੀ ਇਲਾਕੇ ਵਿਚ ਕੁਝ ਵਿਦੇਸ਼ੀ ਅੱਤਵਾਦੀ ਹਲਕੇ ਮੁਕਾਬਲੇ ਤੋਂ ਬਾਅਦ ਹਨੇਰੇ ਦਾ ਫਾਇਦਾ ਉਠਾਉਂਦਿਆਂ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਚੌਤਰਫਾ ਨਾਕੇਬੰਦੀ ਕਰਕੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਤੇ ਅੱਤਵਾਦੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ।

WRITTEN BY