Skip to content
Independent perspectives. Global stories.
BREAKING

ਹੂਟਿੰਗ ਵਿਵਾਦ: ਜੇ ਐੱਮ ਐੱਮ ਵਰਕਰਾਂ ਨੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੂੰ ਕਾਲੇ ਝੰਡੇ ਦਿਖਾਏ

Share this story

ਮੋਦੀ ਨਾਲ ਮੰਚ ਸਾਂਝਾ ਕਰਨ ਵੇਲੇ ਸੋਚਾਂਗਾ : ਮੁਖ ਮੰਤਰੀ ਹੇਮੰਤ ਸ਼ੋਰੇਨ

Page-3_10 ਰਾਂਚੀ, 23 ਅਗਸਤ (ਪੀ. ਟੀ. ਲਾਇਵ)- ਝਾਰਖੰਡ ਵਿੱਚ ਹੁਕਮਰਾਨ ਮੁੱਖ ਮੰਤਰੀ ਹੇਮੰਤ ਸ਼ੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ (ਜੇ ਐੱਮ ਐੱਮ) ਅਤੇ ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਦਰਮਿਆਨ ਸਿਆਸੀ ਲੜਾਈ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਜੇ ਐਮ ਐਮ ਵਰਕਰਾਂ ਨੇ ਸ਼ਨਿੱਚਰਵਾਰ ਨੂੰ ਰਾਂਚੀ ਏਅਰਪੋਰਟ ਵਿਖੇ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਤੋਮਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਇਸ ਦਾ ਉਥੇ ਮੌਜੂਦ ਭਾਜਪਾ ਵਰਕਰਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਦੇ ਵਰਕਰ ਆਪਸ ਵਿੱਚ ਭਿੜ ਗਏ। ਸ੍ਰੀ ਤੋਮਰ ਇਥੇ ਇੱਕ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਆਏ ਸਨ। ਸੀਨੀਅਰ ਪੁਲਸ ਅਧਿਕਾਰੀ ਸ੍ਰੀ ਪ੍ਰਭਾਤ ਕੁਮਾਰ ਸਿੰਘ ਨੇ ਦੱਸਿਆ ਕਿ ਜਦੋਂ ਸ਼੍ਰੀ ਤੋਮਰ ਪ੍ਰੋਗਰਾਮ ਵਿੱਚ ਹਿੱਸਾ ਲੈਣ

ਪਹੁੰਚੇ ਤਾਂ ਜੇ ਐਮ ਐਮ ਕਾਰਕੂਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਹਵਾਈ ਅੱਡੇ ਦੇ ਬਾਹਰ ਅਤੇ ਹਿਨੂ ਚੌਂਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਥੇ ਮੌਜੂਦ ਭਾਜਪਾ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ। ਆਪਸੀ ਟਕਰਾਅ ਵਿੱਚ ਅੱਧਾ ਦਰਜਨ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ। ਪੁਲਸ ਨੇ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਦੋਵੇਂ ਧਿਰਾਂ ਵਿੱਚ ਇਹ ਵਿਵਾਦ 21 ਅਗਸਤ ਨੂੰ ਰਾਂਚੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਹੇਮੰਤ ਸ਼ੋਰੇਨ ਖਿਲਾਫ ਭਾਜਪਾ ਵਰਕਰਾਂ ਨੇ ਹੁਟਿੰਗ ਕੀਤੀ ਸੀ। ਹਾਲਾਂਕਿ ਮੁੱਖ ਮੰਤਰੀ ਨੇ ਹੂਟਿੰਗ ਦੇ ਬਾਵਜੂਦ ਆਪਣਾ ਭਾਸ਼ਣ ਪੂਰਾ ਕੀਤਾ ਅਤੇ ਰੌਲਾ ਪਾ ਰਹੇ ਲੋਕਾਂ ਨੂੰ ਮੰਚ ਦੀ ਇੱਜਤ ਮਾਣ ਰੱਖਣ ਦੀ ਨਸੀਹਤ ਦਿੱਤੀ।
ਬਾਅਦ ਵਿੱਚ ਮੁੱਖ ਮੰਤਰੀ ਨੇ ਗੱਲ ਕਰਦੇ ਹੋਏ ਕਿਹਾ ਕਿ ਜੋ ਕੁਝ ਹੋਇਆ ਉਸ ਦਾ ਬਹੁਤ ਬੁਰਾ ਲੱਗਿਆ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਇਸ ਮਾਮਲੇ ’ਤੇ ਕੋਈ ਅਫਸੋਸ ਨਹੀਂ ਪ੍ਰਗਟਾਇਆ ਅਤੇ ਨਾ ਹੀ ਕੋਈ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੂਸਰੇ ਮੁੱਖ ਮੰਤਰੀਆਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਨਾਲ ਵੀ ਅਜਿਹਾ ਹੋ ਸਕਦਾ ਹੈ। ਸ੍ਰੀ ਸ਼ੋਰੇਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿੱਚ ਸ੍ਰੀ ਮੋਦੀ ਨਾਲ ਸਟੇਜ ਸਾਂਝਾ ਕਰਨਗੇ ਜਾਂ ਨਹੀਂ ਕਰਨਗੇ, ਇਹ ਮੰਚ ਅਤੇ ਪ੍ਰੋਗਰਾਮ ਉਪਰ ਨਿਰਭਰ ਕਰੇਗਾ।
ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਅਤੇ ਮਹਾਂਰਾਸ਼ਟਰ ਦੇ ਮੁੱਕ ਮੰਤਰੀ ਵੀ ਭਵਿੱਖ ਵਿੱਚ ਮੋਦੀ ਨਾਲ ਕੋਈ ਵੀ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਚੁੱਕੇ ਹਨ।

WRITTEN BY