ਨਵੀਂ ਦਿੱਲੀ, 23 ਅਗਸਤ (ਪੀ. ਟੀ)- ਯੂ ਪੀ ਐਸ ਸੀ ਦੀ ਅਰੰਭਿਕ ਪ੍ਰੀਖਿਆ 24 ਅਗਸਤ ਐਤਵਾਰ ਨੂੰ ਤੈਅ ਸਮੇਂ ’ਤੇ ਹੋਵੇਗੀ। ਸ਼ਨੀਵਾਰ ਨੂੰ ਸੁਪਰੀਮ ਕੋਰਟ ਨੇ ਹਿੰਦੀ ਮਾਧਿਅਮ ਵਾਲੇ ਵਿਦਿਆਰਥੀਆਂ ਦੀ ਇੱਕ ਅਰਜ਼ੀ ਉਪਰ ਸੁਣਵਾਈ ਕਰਦੇ ਹੋਏ ਪ੍ਰੀਖਿਆ ਦੀ ਤਾਰੀਖ ਅੱਗੇ ਪਾਉਣ ਤੋਂ ਨਾਂ ਕਰ ਦਿੱਤੀ। ਅਦਾਲਤ ਦਾ ਕਹਿਣਾ ਸੀ ਕਿ 9 ਲੱਖ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠਣ ਲਈ ਤਿਆਰ ਹਨ ਅਤੇ ਇਸ ਨੂੰ ਅੱਗੇ ਵਧਾਇਆ ਨਹੀਂ ਜਾ ਸਕਦਾ।



