Skip to content
Independent perspectives. Global stories.
BREAKING

ਜ਼ਹਿਰੀਲੇ ਭਾਸ਼ਣ ਦੇ ਕੇ ਮੋਦੀ ਬਣੇ ਪ੍ਰਧਾਨ ਮੰਤਰੀ : ਨਿਤਿਸ਼

Share this story

Page-1_15 ਪਟਨਾ, 18 ਅਗਸਤ (ਪੀ. ਟੀ)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਫ਼ਵਾਹਾਂ ਦੇ ਸੌਦਾਗਰਾਂ ਦੀ ਪਾਰਟੀ ਹੈ। ਸਾਰਣ ਜ਼ਿਲ੍ਹੇ ਦੇ ਛਪਰਾ ਵਿਧਾਨਸਭਾ ਖੇਤਰ ‘ਚ ਉਪ ਚੋਣ ਨੂੰ ਲੈ ਕੇ ਆਯੋਜਿਤ ਸਭਾ ‘ਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਅਫ਼ਵਾਹਾਂ ਦੇ ਸੌਦਾਗਰਾਂ ਦੀ ਪਾਰਟੀ ਹੈ। ਜਨਤਾ ਦਲ – ਸੰਯੁਕਤ ਦੇ ਨੇਤਾ ਨਿਤਿਸ਼ ਕੁਮਾਰ ਨੇ ਇਹ ਵੀ ਕਿਹਾ ਕਿ ਲੋਕ-ਸਭਾ ਚੋਣ ਦੇ ਦੌਰਾਨ ਤੇ ਉਸਤੋਂ ਪਹਿਲਾਂ ਜ਼ਹਿਰੀਲੇ ਭਾਸ਼ਣ ਦੇ ਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਸੰਪਰਦਾਇਕਤਾ ਦੀ ਹਨ੍ਹੇਰੀ ਨੂੰ ਜੇਡੀਯੂ, ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦਾ ਗੱਠਜੋੜ ਰੋਕਣ ਦਾ ਕੰਮ ਕਰੇਗਾ ਤੇ ਬਿਹਾਰ ‘ਚ ਭਾਜਪਾ ਦਾ ਇਹੀ ਇੱਕ ਮਾਤਰ ਉਪਚਾਰ ਹੈ। ਉਨ੍ਹਾਂ ਨੇ ਕਿਹਾ ਕਿ ਜ਼ਹਿਰੀਲੇ ਦੁਸ਼ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ

ਨੇ ਤੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਹੱਥ ਮਿਲਾਇਆ ਹੈ। ਲਾਲੂ ਪ੍ਰਸਾਦ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਮੋਦੀ ‘ਤੇ ਧੋਖਾ ਦੇਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਜਪਾ ਦੇ ਖ਼ਤਰਨਾਕ ਇਰਾਦਿਆਂ ਨੂੰ ਧਿਆਨ ‘ਚ ਰੱਖਕੇ ਹੱਥ ਮਿਲਾਇਆ ਹੈ।

WRITTEN BY