Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਭਾਜਪਾ ਤੋਂ ਇਲਾਵਾ ਸਥਾਨਕ ਲੋਕਾਂ ’ਚ ਵੀ ਖ਼ੁਸ਼ੀ ਦੀ ਲਹਿਰ

Share this story

Page-1_20 ਕੈਥਲ, 18 ਅਗਸਤ (ਨਾਗਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਥਲ ਫੇਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ-ਭਾਰ ਹੈ ਤੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ‘ਚ ਆਵਾਜਾਈ ਤੇ ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਬੰਧ ‘ਚ ਡਿਪਟੀ ਕਮਿਸ਼ਨਰ ਐਨ. ਕੇ. ਸੋਲੰਕੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਆਉਣ ‘ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹੈਲੀਪੈਡ ਤੇ ਸਮਾਰੋਹ ਸਥਾਨ ‘ਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੈਲੀਪੈਡ ਤੋ ਸਮਾਰੋਹ ਸਥਾਨ ਤਕ ਜਾਣ ਲਈ ਆਵਾਜਾਈ ਨੂੰ ਦਰੁਸਤ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਵੀ.ਵੀ.ਆਈ.ਪੀ. ਲਈ ਹੈਲੀਪੈਡ ਮਿੰਨੀ ਸਕੱਤਰੇਤ ਦੇ

ਕੋਲ ਖ਼ਾਲੀ ਥਾਂ ‘ਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਮੀਡੀਆ ਦੀ ਸੁਵਿਧਾ ਲਈ ਪੁਲਿਸ ਲਾਈਨ ਇਮਾਰਤ ‘ਚ ਪਹਿਲੇ ਤਲ ‘ਤੇ ਮੀਡੀਆ ਸੈਂਟਰ ਬਣਾਇਆ ਗਿਆ ਹੈ। ਇਸ ਮੀਡੀਆ ਸੈਂਟਰ ‘ਚ ਕਪਿੰਉਟਰ, ਇੰਟਰਨੈੱਟ ਤੇ ਈਮੇਲ ਦੀ ਸੁਵਿਧਾ ਉਪਲਬਧ ਹੋਵੇਗੀ। ਖੁੱਲ੍ਹੇ ਪੰਡਾਲ ‘ਚ 8 ਫੁੱਟ ਉੱਚਾ ਸਟੇਜ ਹੋਵੇਗਾ ਜਿਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸਿੱਧਾ ਸੰਬੋਧਨ ਕਰਨਗੇ। ਰੈਲੀ ਵਾਲੀ ਥਾਂ ਓਪਨ ਰਹੇਗੀ ਤੇ ਟੈਂਟ ਨਹੀਂ ਲਾਇਆ ਜਾਵੇਗਾ। ਸਾਡੇ 3 ਲੱਖ ਸਕੇਅਰ ਮੀਟਰ ‘ਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਸਟੇਜ ਦੇ ਬਿਲਕੁਲ ਸਾਹਮਣੇ ਕਾਰੀਡੋਰ ਅੱਧਾ ਖ਼ਾਲੀ ਰਹੇਗਾ ਤੇ ਦੋਵੇਂ ਬੰਨ੍ਹੇ 10-10 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ। ਪੰਡਾਲ ‘ਚ ਡੇਢ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਪੈਸ਼ਲ ਪ੍ਰੋਟੈਕਸ਼ਨ ਆਈ.ਜੀ. ਪਿਉਸ਼ ਪਾਂਡੇ ਨੇ ਬੀਤੇ ਦਿਨ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧਾਂ ਲਈ ਦਿਸ਼ਾ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਭਾਜਪਾ ਵਰਕਰਾਂ ‘ਚ ਭਾਰੀ ਉਤਸ਼ਾਹ ਹੈ।

WRITTEN BY