Skip to content
Independent perspectives. Global stories.
BREAKING

ਪਾਕ ਸਰਕਾਰ ਸੰਮਤੀਆਂ ਦੇ ਮਾਧਿਅਮ ਨਾਲ ਇਮਰਾਨ ਖ਼ਾਨ, ਕਾਦਰੀ ਨਾਲ ਕਰੇਗੀ ਗੱਲਬਾਤ

Share this story

Page-1_18 ਇਸਲਾਮਾਬਾਦ, 18 ਅਗਸਤ (ਪੀ. ਟੀ)- ਪਾਕਿਸਤਾਨ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਦੋ ਵੱਖ ਵੱਖ ਸੰਮਤੀਆਂ ਵਿਰੋਧੀ ਨੇਤਾ ਇਮਰਾਨ ਖ਼ਾਨ ਤੇ ਮੌਲਵੀ ਤਾਹਿਰ ਉਲ ਕਾਦਰੀ ਨੂੰ ਇੱਥੇ ਉਨ੍ਹਾਂ ਦਾ ਪ੍ਰਦਰਸ਼ਨ ਖ਼ਤਮ ਕਰਨ ਦੇ ਵਾਸਤੇ ਰਾਜ਼ੀ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨਗੀਆਂ। ਸੰਮਤੀਆਂ ‘ਚ ਸਾਰੇ ਵੱਡੇ ਰਾਜਨੀਤਕ ਦਲਾਂ ਦੇ ਮੈਂਬਰ ਹੋਣਗੇ। ਪ੍ਰਦਰਸ਼ਨ ਕਰ ਰਹੇ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਸਿਰਫ਼ ਕੁੱਝ ਘੰਟੇ ਪਹਿਲਾਂ ਖ਼ਾਨ ਨੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਹਟਾਉਣ ਲਈ ਨਾਗਰਿਕ ਅਵੱਗਿਆ ਅੰਦੋਲਨ ਸ਼ੁਰੂ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ-ਮੰਤਰੀ ਚੌਧਰੀ ਨਿਸਾਰ ਨੇ ਦੇਰ ਰਾਤ ਪੱਤਰ ਪ੍ਰੇਰਕ ਸੰਮੇਲਨ ‘ਚ ਕਿਹਾ ਕਿ ਦੋਵਾਂ ਟੀਮਾਂ ‘ਚ

ਸਾਰੇ ਵੱਡੇ ਰਾਜਨੀਤਕ ਦਲਾਂ ਦੇ ਪ੍ਰਤੀਨਿਧੀ ਹੋਣਗੇ ਤੇ ਉਹ ਕੱਲ੍ਹ ਪ੍ਰਦਰਸ਼ਨਕਾਰੀ ਨੇਤਾਵਾਂ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਰੈੱਡ ਜੋਨ ਖੇਤਰ ਦੀ ਸੁਰੱਖਿਆ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਜਿੱਥੇ ਸੰਸਦ ਭਵਨ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਦੂਤਾਵਾਸ ਸਥਿਤ ਹੈ।

WRITTEN BY