Skip to content
Independent perspectives. Global stories.
BREAKING

ਡਾ. ਅਟਵਾਲ ਐਨ.ਐਸ.ਸੀ.ਐਲ. ਲੈਜਿਸਲੇਟਿਵ ਸੁਮਿਟ-2014 ’ਚ ਭਾਗ ਲੈਣ ਲਈ ਅਮਰੀਕਾ ਰਵਾਨਾ

Share this story

ਚੰਡੀਗੜ੍ਹ, 18 ਅਗਸਤ (ਪੀ. ਟੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ, ਨੈਸ਼ਨਲ ਕੌਂਸਲ ਫਾਰ ਸਟੇਟ ਲੈਜਿਸਲੇਚਰ (ਐਨ.ਐਸ.ਸੀ.ਐਲ.) ਲੈਜਿਸਲੇਟਿਵ ਸੁਮਿਟ-2014 ’ਚ ਭਾਗ ਲੈਣ ਲਈ ਅੱਜ ਨਵੀਂ ਦਿੱਲੀ ਤੋਂ ਮਿੰਨੀਸੋਤਾ, ਅਮਰੀਕਾ ਲਈ ਰਵਾਨਾ ਹੋ ਗਏ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਕੌਂਸਲ ਫਾਰ ਸਟੇਟ ਲੈਜਿਸਲੇਚਰ, ਲੈਜਿਸਲੇਟਿਵ ਸੁਮਿਟ-2014 ਇਕ ਅਜਿਹਾ ਮੌਕਾ ਹੈ, ਜਿੱਥੇ ਗਲੋਬਲ ਪਰਿਪੇਖ ’ਚ ਭਾਰਤ ਦੇ ਵਿਕਾਸ ਬਾਰੇ ਸੋਚਿਆ ਅਤੇ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੁਮਿਟ ਰਾਹੀਂ ਵਿਭਿੰਨ ਵਿਧਾਨਕ ਮਸਲਿਆਂ ਦੇ ਹੱਲ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਡਾ. ਅਟਵਾਲ ਅੰਤਰ-ਰਾਸਟਰੀ ਕਾਨਫਰੰਸ ਦੇ ਸਿੱਖਿਆ ਸੁਧਾਰਾਂ, ਊਰਜਾ ਦਾ ਆਦਾਨ-ਪ੍ਰਦਾਨ ਅਤੇ ਮਨੁੱਖ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨਾਲ ਸਬੰਧਤ ਵੱਖ-ਵੱਖ

ਸ਼ੈਸ਼ਨਾਂ ’ਚ ਭਾਗ ਲੈਣਗੇ।  ਉਨ੍ਹਾਂ ਅੱਗੇ ਦੱਸਿਆ ਕਿ ਡਾ. ਅਟਵਾਲ ਆਪਣੇ ਇਸ ਦੌਰੇ ਦੌਰਾਨ ਕੈਨੇਡਾ, ਉਜਬੇਕਿਸਤਾਨ ਅਤੇ ¦ਡਨ ਵੀ ਜਾਣਗੇ, ਜਿੱਥੇ ਉਹ ਪੰਜਾਬ ਨਾਲ ਸਬੰਧਤ ਐਨ.ਆਰ.ਆਈਜ ਨਾਲ ਅੰਤਰ-ਰਾਸਟਰੀ ਸਬੰਧ ਵਿਕਸਿਤ ਕਰਨ ਦੇ ਨਾਲ-ਨਾਲ, ਉਨ੍ਹਾਂ ਨੂੰ ਭਾਰਤ ਖਾਸਕਰ ਪੰਜਾਬ ਦੀ ਆਰਥਕ ਅਤੇ ਉਦਯੋਗਿਕ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ।

WRITTEN BY