Skip to content
Independent perspectives. Global stories.
BREAKING

ਅਧਿਗ੍ਰਹਿਣ ਕੀਤੀ ਗਈ ਭੂਮੀ ਦੇ ਮਾਲਕ ਪਰਿਵਾਰਾਂ ਦੇ 59 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ

Share this story

ਚੰਡੀਗੜ੍ਹ, 18 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇਥੇ ਮੁੱਖ ਮੰਤਰੀ ਨਿਵਾਸ ’ਤੇ ਆਯੋਜਿਤ ਇਕ ਸਮਾਰੋਹ ਵਿਚ ਦੀਨਬੰਧੂ ਛੋਟੂ ਰਾਮ ਤਾਪ ਬਿਜਲੀ ਪਰਿਯੋਜਨਾ ਦੇ ਲਈ ਅਧਿਗ੍ਰਹਿਣ ਕੀਤੀ ਗਈ ਭੂਮੀ ਦੇ ਮਾਲਕ ਪਰਿਵਾਰਾਂ ਦੇ 59 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਸਮਾਰੋਹ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਹੁੱਡਾ ਨੇ ਕਿਹਾ ਕਿ ਹਾਲਾਂਕਿ ਇਸ ਪਰਿਯੋਜਨਾ ਦੇ ਲਈ ਲਗਭਗ 1100 ਏਕੜ ਭੂਮੀ ਦਾ ਅਧਿਗ੍ਰਹਿਣ ਸਾਲ 1983-86 ਵਿਚ ਕੀਤਾ ਗਿਆ ਸੀ। ਵਰਤਮਾਨ ਰਾਜ ਸਰਕਾਰ ਵੱਲੋਂ ਕੇਵਲ 22 ਏਕੜ ਜ਼ਮੀਨ ਦਾ ਹੀ ਅਧਿਗ੍ਰਹਿਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ  ਦਾ ਬੇਟਾ ਹੋਣ ਦੇ ਨਾਮ ’ਤੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਅਧਿਗ੍ਰਹਿਤ ਹੁੰਦੀ ਹੈ ਤਾਂ ਉਸਦੇ ਮਨ ਵਿਚ ਕੀ ਹੁੰਦਾ ਹੈ। ਇਨ੍ਹਾਂ ਸਭ ਨੂੰ ਦੇਖਦੇ ਹੋਏ ਉਨ੍ਹਾਂ ਉਸੇ ਸਮੇਂ ਇਨ੍ਹਾਂ ਪਰਿਵਾਰਾਂ ਨੂੰ ਰੁਜ਼ਗਾਰ ਉਪਲੱਬਧ

ਕਰਵਾਉਣ ਦਾ ਫੈਸਲਾ ਲਿਆ ਸੀ। ਇਸਦੇ ਲਈ ਵਿਸ਼ੇਸ਼ ਨੀਤੀ ਬਣਾਕੇ ਰੁਜ਼ਗਾਰ ਦੇਣ ਦਾ ਪ੍ਰਾਵਧਾਨ ਕੀਤਾ ਗਿਆ, ਅੱਜ 59 ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਕੁਲ 135 ਭੂਮੀ ਵਾਸੀਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਹਨ ਅਤੇ ਬਾਕੀ 76 ਪਰਿਵਾਰਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ੍ਯਮੁੱਖ ਮੰਤਰੀ ਨੇ ਕਿਹਾ ਕਿ ਸਾਲ 2005 ਤੋਂ ਪਹਿਲਾਂ ਭੂਮੀ ਅਧਿਗ੍ਰਹਿਣ ਕੌਡੀਆਂ ਦੇ ਭਾਅ ਨਾਲ ਕੀਤੀ ਜਾਂਦੀ ਸੀ। ਇਥੋਂ ਤੱਕ ਕਿ ਇਕ ਲੱਖ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਜ਼ਮੀਨ ਦਾ ਅਧਿਗ੍ਰਹਿਣ ਕੀਤਾ ਗਿਆ ਸੀ। ਉਸ ਸਮੇਂ ਦੇ ਆਗੂਆਂ ਦਾ ਕਿਸਾਨ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਸੀ। ਪ੍ਰੰਤੂ 2005 ਦੇ ਬਾਅਦ ਅਸੀਂ ਪੁਨਰਵਾਸ ਤੇ ਪੁਨਰ ਸਥਾਪਨ ਨੀਤੀ ਬਣਾਈ। ਉਨ੍ਹਾਂ ਕਿਹਾ ਕਿ ਵਰਤਮਾਨ ਸਰਕਾਰ ਨੇ ਹੁਣ ਤੱਕ ਇੰਦਰਾ ਗਾਂਧੀ ਸੁਪਰ ਤਾਪ ਬਿਜਲੀ ਪਰਿਯੋਜਨਾ ਝਾਡਲੀ, ਝੱਜਰ ਅਤੇ ਰਾਜੀਵ ਗਾਂਧੀ ਤਾਪ ਬਿਜਲੀ ਪਰਿਯੋਜਨਾ ਖੇਦੜ, ਹਿਸਾਰ ਦੇ ਭੂਮੀ ਵਿਸਥਾਪਿਤ ਪਰਿਵਾਰਾਂ ਨੂੰ ਵੀ ਨੌਕਰੀਆਂ ਦਿੱਤੀਆਂ ਹਨ। ਯੋਜਨਾ ਦੇ ਤਹਿਤ ਹੁਣ ਤੱਕ 514 ਪਰਿਵਾਰਾਂ ਨੂੰ ਨਿਯੁਕਤੀਆਂ ਦਿੱਤੀਆਂ ਜਾ ਚੁੱਕੀਆਂ ਹਨ।  
  ਸ੍ਰੀ ਹੁੱਡਾ ਨੇ ਅੱਜ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ, ਉਨ੍ਹਾਂ ਵਿਚ ਪਿੰਡ ਰਤਨਪੁਰਾ ਦੇ ਨਿਰਮਲ, ਸੁਸ਼ੀਲ ਕੁਮਾਰ, ਵਿਨੀਤ, ਰੂਪਵਿੰਦਰ ਸਿੰਘ, ਅਮਨਦੀਪ ਸਿੰਘ, ਗੁਲਜਾਰ ਸਿੰਘ, ਪਰਵਿੰਦਰ ਕੁਮਾਰ, ਜੈ ਪ੍ਰਕਾਸ਼, ਰਵਿੰਦਰ ਕੁਮਾਰ, ਅਜੈ ਸਿੰਘ, ਰਜਤ ਰਾਣਾ, ਅਨਵਰ ਸਿੰਘ ਅਤੇ ਅਸ਼ਵਨੀ ਰਾਣਾ, ਪਿੰਡ ਲਾਪੜਾ ਦੀ ਸ੍ਰੀਮਤੀ ਕ੍ਰਿਸ਼ਨਾ ਦੇਵੀ, ਜੁਲਫਾਨ, ਇਰਫਾਨ ਖਾਨ, ਸਲੀਮ ਤੇ ਜਿਸਾਨ, ਪਿੰਡ ਮਹਮੂਦਪੁਰ ਦੇ ਦੋਸਤ ਮੁਹੰਮਦ, ਤੋਯਾਬ, ਨੀਲਮ ਕੁਮਾਰੀ ਅਤੇ ਮੁਹੰਮਦ ਜੁਲਫਾਨ, ਪਿੰਡ ਪੰਸਾਰਾ ਦੇ ਰੁਪੇਸ਼ ਕੁਮਾਰ, ਧਰਮਿੰਦਰ, ਸ੍ਰੀਤੀ ਸਪਨਾ ਗਿੱਲ, ਕਰਮਵੀਰ ਸਿੰਘ ਅਤੇ ਸੋਹਿਤ ਕੁਮਾਰ, ਪਿੰਡ ਕਲਾਨੌਰ ਦੀ ਸੁਸ਼੍ਰੀ ਸ਼ਿਖਾ, ਮੋਹਿਤ ਨਰਵਾਲ, ਅਖਿਲ ਕੁਮਾਰ, ਸ੍ਰੀਮਤੀ ਰਿ ਪੀ ਚਹਿਲ, ਸੰਜੀਵ ਨਰਵਾਲ, ਅਕਰਮ, ਆਂਚਲ ਨਰਵਾਲ, ਰਣਜੀਤ ਸਿੰਘ, ਸੌਰਭ ਨਰਵਾਲ ਤੇ ਜਸਦੀਪ ਬਗਲਾ, ਪਿੰਡ ਦੁਸਾਨੀ ਦੀ ਸ਼੍ਰੀਮਤੀ ਮੀਨੂ ਦੇਵੀ, ਅਜੈ ਕੁਮਾਰ, ਰਾਕੇਸ਼ ਕੁਮਾਰ, ਸ਼ੁਭਮ ਸ਼ਰਮਾ, ਰਾਹੁਲ ਸ਼ਰਮਾ, ਵਿਸ਼ਾਲ ਸ਼ਰਮਾ, ਸੁਸ਼੍ਰੀ ਸ਼ਵੇਤਾ ਸ਼ਰਮਾ ਤੇ ਆਸ਼ੀਸ਼ ਸ਼ਰਮਾ, ਪਿੰਡ ਇਸ਼ਾਰਪੁਰ ਦੇ ਜਸਮੇਰ ਸਿੰਘ ਸੈਣੀ ਅਤੇ ਅਰੁਣ ਸੈਣੀ, ਪਿੰਡ ਤਜਕਪੁਰ ਦੇ ਬਲਿਦਰ ਸਿੰਘ, ਨਵਾਂ ਪਿੰਡ ਦੇ ਸਚਿਨ, ਪਿੰਡ ਕਾਇਮਪੁਰਾ ਦੇ ਰਾਹੁਲ ਕੁਮਾਰ, ਰਾਜ ਕੁਮਾਰ, ਸੰਦੀਪ ਕੁਮਾਰ, ਹਰਮਿੰਦਰ ਸਿੰਘ, ਸਰਵਜੀਤ ਸਿੰਘ ਤੇ ਅਮਨ ਨਰਵਾਲ, ਪਿੰਡ ਫਤਿਹਪੁਰ ਦੇ ਵਿਕਰਮ ਸਿੰਘ ਅਤੇ ਗੌਰਵ ਦੇ ਬੋਜ ਅਤੇ ਪਿੰਡ ਮਡੌਲੀ ਦੀ ਸ੍ਰੀਮਤੀ ਮੀਨੂ ਸ਼ਾਮਲ ਹੈ।

WRITTEN BY