ਚੰਡੀਗੜ੍ਹ, 17 ਅਗਸਤ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਦੇ ਆਸ਼ਰਿਤ ਨੂੰ ਹਮਦਰਦੀ ਸਹਾਇਤ (ਸੋਧ) ਨਿਯਮ, 2014 ਦੇ ਤਹਿਤ ਹਰਿਆਣਾ ਪੁਲਿਸ ਦੇ 17 ਕਰਮਚਾਰੀਆਂ ਦੇ ਆਸ਼ਿਰਤਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤੀਜੀ ਤੇ ਚੌਥੀ ਸ਼੍ਰੇਣੀ ਦੀ ਸਰਕਾਰੀ ਨੌਕਰੀ ਦੇਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਪ੍ਰਦਾਨ ਕੀਤੀ। ਨਿਯਮ ਦੇ ਤਹਿਤ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਣਾਏ ਰੱਖਣ, ਅਸਮਾਜਿਕ ਤੱਤਾਂ, ਡਕੈਤਾਂ, ਅਪਰਾਧੀਆਂ, ਅੱਤਵਾਦੀਆਂ, ਨਕਸਲਵਾਦੀਆਂ, ਵਿਦਰੋਹੀਆਂ ਦੇ ਵਿਰੁੱਧ ਲੜਦੇ ਹੋਏ ਅਤੇ ਕੁਦਰਤੀ ਆਫਤਾਂ ਦੌਰਾਨ ਮਾਨਵ ਜੀਵਨ ਨੂੰ ਬਚਾਉਣ ਵਿਚ ਡਿਊਟੀ ਦੌਰਾਨ ਅਦੁੱਤੀ ਬਹਾਦੁਰੀ ਦਾ ਸਬੂਤ ਦਿੰਦੇ ਹੋਏ ਮੌਤ ਨੂੰ ਪ੍ਰਾਪਤ ਹੋਏ ਹਰਿਆਣਾ ਪੁਲਿਸ ਅਤੇ ਨਾਗਰਿਕ ਸੇਵਾਵਾਂ ਦੇ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤੀਜੀ ਤੇ
ਚੌਥੀ ਸ਼੍ਰੇਣੀ ਦੀ ਸਰਕਾਰੀ ਨੌਕਰੀ ਦੇਣ ਦਾ ਪ੍ਰਵਧਾਨ ਹੈ । ਜਿੰਨ੍ਹਾਂ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀ ਪ੍ਰਦਾਨ ਕਰਨ ਦੀ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ, ਉਨ੍ਹਾਂ ਵਿਚ ਜਿਲਾ ਸਿਰਸਾ ਦੇ ਫੱਗੂ ਬੈਰਿਅਰ ’ਤੇ ਮਾਰੇ ਗਏ ਸਿਪਾਹੀ ਮਹੇਂਦਰ ਕੁਮਾਰ, ਅਪਰਾਧ ਜਾਂਚ ਸ਼ਾਖਾ, ਕਰਨਾਲ ਦੇ ਇੰਸਪੈਕਟਰ ਬਿਜੇਂਦਰ ਸਿੰਘ, ਡਿਪਟੀ ਸਹਾਇਕ ਇੰਸਪੈਕਟਰ ਰਘੁਨੰਦਨ, ਸਿਪਾਹੀ ਨਾਰਾਇਣ ਸਿੰਘ, ਕੁਰੂਕਸ਼ੇਤਰ ਦੇ ਸਿਪਾਹੀ ਦਲੇ ਸਿੰਘ, ਹਰਿਆਣਾ ਸਿਵਲ ਸਕੱਤਰੇਤ ਦੇ ਵੀ.ਆਈ.ਪੀ. ਦਾਖਲਾ ਦਰਵਾਜੇ ’ਤੇ ਤੈਨਾਤ ਹੈਡ ਕਾਂਸਟੇਬਲ ਅਜਾਇਬ ਸਿੰਘ, ਹੈਡ ਕਾਂਸਟੇਬਲ ਭੀਮ ਸਿੰਘ, ਕਾਰਜਕਾਰੀ ਹੈਡ ਕਾਂਸਟੇਬਲ ਰਾਜ ਸਿੰਘ, ਕਾਂਸਟੇਬਲ ਰਾਜੇਸ਼ ਕੁਮਾਰ, ਸਹਾਇਕ ਡਿਪਟੀ ਇੰਸਪੈਕਟਰ ਜਗਦੀਸ਼ ਚੰਦਰ, ਸਹਾਇਕ ਡਿਪਟੀ ਇੰਸਪੈਕਟਰ ਨਰੇਂਦਰ ਸਿੰਘ, ਕਾਰਜਕਾਰੀ ਸਹਾਇਕ ਡਿਪਟੀ ਇੰਸਪੈਕਟਰ ਮਹੇਂਦਰ ਸਿੰਘ, ਕਾਰਜਕਾਰੀ ਹੈਡ ਕਾਂਸਟੇਬਲ ਬਾਬੂ ਰਾਮ ਤੇ ਜਗਤਾਰ ਸਿੰਘ, ਸਿਪਾਹੀ ਸੁਰੇਸ਼ ਕੁਮਾਰ, ਕਾਰਜਕਾਰੀ ਹੈਡ ਕਾਂਸਟੇਬਲ ਰਾਜ ਕੁਮਾਰ, ਕਾਂਸਟੇਬਲ ਰਾਮ ਨਿਵਾਸ ਅਤੇ ਕਾਰਜਕਾਰੀ ਸਹਾਇਕ ਡਿਪਟੀ ਇੰਸਪੈਕਟਰ ਧਰਮ ਪਾਲ ਸ਼ਾਮਿਲ ਹਨ ।



