Skip to content
Independent perspectives. Global stories.
BREAKING

ਈ.ਜੀ.ਐ¤ਸ ਅਧਿਆਪਕ ਚੜੇ ਪਿੰਡ ਸ਼ੇਖਪੁਰਾ ਦੀ ਪਾਣੀ ਵਾਲੀ ਟੈਂਕੀ ’ਤੇ

Share this story

Page-1_15 ਤਲਵੰਡੀ ਸਾਬੋ 16 ਅਗਸਤ (ਰਣਜੀਤ ਸਿੰਘ ਰਾਜੂ)- ਅੱਜ ਪੁਲੀਸ ਨੂੰ ਇੱਕ ਹੋਰ ਨਵਾਂ ਵਖ਼ਤ ਉਸ ਸਮੇਂ ਖੜ•ਾ ਹੋ ਗਿਆ, ਜਦ ਆਪਣੀਆਂ ਮੰਗਾਂ ਨੂੰ ਲੈ ਕੇ ਸਾਂਝੇ ਤੌਰ ’ਤੇ ਈਜੀਐਸ, ਏਆਈਈ ਅਤੇ ਐਸਟੀਆਰ ਅਧਿਆਪਕ ਯੂਨੀਅਨਾਂ ਦੇ ਚਾਰ ਵਰਕਰ ਪਿੰਡ ਸ਼ੇਖਪੁਰਾ ਦੇ ਜਲਘਰ ਦੀ ਪਾਣੀ ਵਾਲੀ ਟੈਂਕੀ ਉਪਰ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ• ਕੇ ਚੜ• ਗਏ। ਅੱਜ ਸਵੇਰੇ ਈਜੀਐਸ,ਏਆਈਈ ਅਤੇ ਐਸਟੀਆਰ ਅਧਿਆਪਕ ਯੂਨੀਅਨਾਂ ਦੇ ਚਾਰ ਵਰਕਰ ਜ਼ਿੰਨ੍ਹਾਂ ਵਿੱਚ ਸਮਰਜੀਤ ਸਿੰਘ ਅਤਲਾ ਕਲਾ (ਮਾਨਸਾ),ਲਖਬੀਰ ਕੌਰ ਮੋਗਾ, ਸੁਖਵਿੰਦਰ ਕੌਰ ਫਰੀਦਕੋਟ ਅਤੇ ਬਲਬੀਰ ਕੌਰ ਮੋਗਾ ਸ਼ਾਮਲ ਹਨ,ਪਿੰਡ ਸ਼ੇਖਪੁਰਾ ਦੇ ਜਲਘਰ ਦੀ ਟੈਂਕੀ ਉਪਰ ਚੜ• ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇੰਨ•ਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ

ਫੜ•ੀਆਂ ਹੋਈਆਂ ਹਨ। ਟੈਂਕੀ ’ਤੇ ਚੜ•ੇ ਅਧਿਆਪਕਾਂ ਨੂੰ ਦੇਖ ਕੇ ਪਿੰਡ ਵਾਸੀ ਵੀ ਜਲਘਰ ਕੋਲ ਇਕੱਠੇ ਹੋ ਗਏ। ਪਤਾ ਲੱਗਦਿਆਂ ਹੀ ਡੀ ਐਸ ਪੀ ਤਲਵੰਡੀ ਸਾਬੋ ਮਲਕੀਤ ਸਿੰਘ ਅਤੇ ਐਸ ਐੱਚ ਓ ਮਨਜੀਤ ਸਿੰਘ ਵੀ ਪੁਲੀਸ ਫੋਰਸ ਲੈ ਕੇ  ਜਲਘਰ ਵਿਖੇ ਪਹੁੰਚ ਗਏ ਅਤੇ ਵਾਟਰ ਵਰਕਸ ਨੂੰ ਚਾਰ ਚੁਫੇਰਿਓ ਘੇਰ ਕੇ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਜਦ ਟੈਂਕੀ ’ਤੇ ਚੜ•ੇ ਅਧਿਆਪਕਾਂ ਨੂੰ ਗੱਲ ਕਰਨ ਲਈ ਕਿਹਾ ਤਾਂ ਉਨ•ਾਂ ਜਵਾਬ ਦਿੰਦਿਆਂ ਕਿਹਾ ਕਿ ਗੱਲ ਯੂਨੀਅਨ ਦੀ ਕਮੇਟੀ ਹੀ ਕਰੇਗੀ। ਪੁਲੀਸ ਨੇ ਪੰਜ ਮਹਿਲਾ ਅਧਿਆਪਕਾਂ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ,ਜਦ ਉਹ ਪਿੰਡ ਦੇ ਜਲਘਰ ਵੱਲ ਵਧ ਰਹੀਆਂ ਸਨ । ਅਧਿਆਪਕ ਯੂਨੀਅਨ ਦੀਆਂ ਮਹਿਲਾ ਆਗੂਆਂ ਤੇ ਵਰਕਰਾਂ ਪਰਮਜੀਤ ਕੌਰ ਖਿਆਲਾ ਸਟੇਟ ਕਮੇਟੀ ਮੈਂਬਰ,ਕੁਲਵੰਤ ਕੌਰ ਜ਼ਿਲ•ਾ ਪ੍ਰਧਾਨ,ਕੁਲਵਿੰਦਰ ਕੌਰ ਬੁਰਜ,ਕਿਰਨਜੀਤ ਕੌਰ ਨੱਤ,ਜਸਵੀਰ ਕੌਰ ਤੇ ਪਰਮਜੀਤ ਕੌਰ ਕੋਟਲੀ ਕਲਾਂ,ਕੁਲਦੀਪ ਕੌਰ ਨੱਤ,ਗੁਰਮੀਤ ਕੌਰ ਸ਼ੇਖਪੁਰਾ,ਪਰਮਜੀਤ ਕੌਰ ਆਦਿ ਨੇ ਦੱਸਿਆ ਕਿ  ਸਰਕਾਰ ਨੇ ਉਨ•ਾਂ ਨੂੰ ਈਜੀਐਸ ਸੈਂਟਰਾਂ ’ਚ 2003 ਵਿੱਚ ਝੁੱਗੀਆਂ-ਝੌਪੜੀਆਂ ਵਾਲੇ ਅਤੇ ਹੋਰ ਗਰੀਬ ਬੱਚਿਆਂ ਨੂੰ ਲਿਆ ਦੇ ਪੜ•ਾਉਣ ਲਈ ਰੱਖਿਆ ਸੀ। ਬਾਦਲ ਸਰਕਾਰ ਨੇ ਉਨ•ਾਂ ਨਾਲ ਵਾਅਦਾ ਕੀਤਾ ਸੀ ਕਿ ਉਨ•ਾਂ ਨੂੰ ਈਟੀਟੀ ਕੋਰਸ ਕਰਵਾ ਕੇ ਸਕੂਲਾਂ ਵਿੱਚ ਪੱਕੇ ਤੌਰ ’ਤੇ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਜਦ ਤੱਕ ਉਨ•ਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਉਕਤ ਅਧਿਆਪਕਾਂ ਦੀ  ਗਿਣਤੀ ਸਾਰੇ ਪੰਜਾਬ ਅੰਦਰ ਜਾਹੇ ਸੱਤ ਹਜ਼ਾਰ ਦੱਸੀ ਜਾਂਦੀ ਹੈ,ਪਰ ਪੁਲੀਸ ਦੀ ਸਖ਼ਤ ਨਾਕਾਬੰਦੀ ਅਤੇ ਘੇਰਾਬੰਦੀ ਹੋਣ ਕਰਕੇ ਬਾਕੀ ਅਧਿਆਪਕ ਜਲਘਰ ਤੱਕ ਪਹੁੰਚਣ ਵਿੱਚ ਸਫ਼ਲ ਨਹੀਂ ਹੋਏ। ਪੁਲੀਸ ਨੇ ਕਿਸੇ ਡਰੋਂ ਜਲਘਰ ਦੀਆਂ ਦੋਵੇਂ ਟੈਂਕੀਆਂ ਦੀਆਂ ਹੇਠਾਂ ਤੋਂ ਪੌੜੀਆਂ ਵੀ ਮੱਲ ਲਈਆਂ।  ਦੂਜੇ ਪਾਸੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ,ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਜਲਘਰ ਵਿੱਚ ਪਹੁੰਚ ਕੇ ਉਨ•ਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਲਈ।

WRITTEN BY