ਰਿਓ ਡੇ ਜੇਨੇਰੀਆ, 16 ਅਗਸਤ (ਪੀ. ਟੀ)- ਬਰਾਜ਼ੀਲ ਦੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਦੁਰਘਟਨਾਗ੍ਰਸਤ ਜਹਾਜ਼ ਦੇ ਮਲਬੇ ਤੋਂ ਮਿਲੇ ਬਲੈਕ ਬਾਕਸ ‘ਚ ਉਡਾਣ ਦਾ ਬਿਉਰਾ ਦਰਜ ਨਹੀਂ ਹੈ। ਇਸ ਹਾਦਸੇ ‘ਚ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਏਡੁਰਾਡੋ ਕਮਪੋਸ ਦੀ ਮੌਤ ਹੋ ਗਈ ਸੀ। ਹਵਾਈ ਸੈਨਾ ਨੇ ਕ¤ਲ੍ਹ ਕਿਹਾ ਕਿ ਬਲੈਕ ਬਾਕਸ ‘ਚ ਦੋ ਘੰਟੇ ਦੀ ਉਡਾਣ ਦਾ ਬਿਉਰਾ ਦਰਜ ਹੈ, ਪਰ ਬੁ¤ਧਵਾਰ ਦੀ ਘਾਤਕ ਉਡਾਣ ਦਾ ਬਿਉਰਾ ਦਰਜ ਨਹੀਂ ਹੈ। ਇਸ ਹਾਦਸੇ ‘ਚ ਰਾਸ਼ਟਰਪਤੀ ਅਹੁਦੇ ਦੇ ਸੋਸ਼ਲਿਸਟ ਉਮੀਦਵਾਰ ਸਮੇਤ 6 ਹੋਰ ਲੋਕਾਂ ਦੀ ਮੌਤ ਹੋ ਗਈ ਸੀ।


