Skip to content
Independent perspectives. Global stories.
BREAKING

ਚੀਨ ਵਿਚ ਸੜਕ ਹਾਦਸੇ ’ਚ 44 ਮੌਤਾਂ, 11 ਜ਼ਖਮੀ

Share this story

ਬੀਜਿੰਗ, 10 ਅਗਸਤ (ਪੀ. ਟੀ)- ਚੀਨ ਵਿਚ ਇੱਕ ਸੜਕ ਹਾਦਸੇ ‘ਚ ਘੱਟੋ ਘੱਟ 44 ਵਿਅਕਤੀ ਮਾਰੇ ਗਏ ਤੇ 11 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟੂਰਿਸਟ ਬੱਸ 2 ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਚਟਾਨ ਨਾਲ ਜਾ ਟਕਰਾਈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 55 ਸੀਟਾਂ ਵਾਲੀ ਬੱਸ ਇੱਕ ਖੇਡ ਵਾਹਨ ਤੇ ਇੱਕ ਪਿਕ ਅੱਪ ਟਰੱਕ ਨਾਲ ਟਕਰਾਉਣ ਤੋਂ ਬਾਅਦ 10 ਮੀਟਰ ਤੋਂ ਵਧ ਉੱਚੀ ਪਹਾੜੀ ਨਾਲ ਜਾ ਟਕਰਾਈ। ਹਾਦਸਾ ਤਿੱਬਤ ਦੇ ਖ਼ੁਦਮੁਖ਼ਤਾਰ ਖੇਤਰ ਦੀ ਨੀਮੋ ਕਾਊਂਟੀ ਵਿਚ ਲਹਾਸਾ ਦੇ ਪੱਛਮ ਵਿਚ ਵਾਪਰਿਆ। ਬੱਸ ਵਿਚ ਕੁਲ 50 ਵਿਅਕਤੀ ਸਵਾਰ ਸਨ।

WRITTEN BY