Skip to content
Independent perspectives. Global stories.
BREAKING

ਬਲਕਾਰ ਸਿੱਧੂ ਨੇ ‘ਆਪ’ ਉਮੀਦਵਾਰ ਬਲਜਿੰਦਰ ਕੌਰ ਤੇ ਲਾਏ ਗੰਭੀਰ ਦੋਸ਼

Share this story

ਤਲਵੰਡੀ ਸਾਬੋ 10 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਕੱਟੇ ਜਾਣ ਤੋਂ ਬਾਦ ਆਜਾਦ ਤੌਰ ਤੇ ਚੋਣ ਲੜ ਰਹੇ ਉੱਘੇ ਗਾਇਕ ਬਲਕਾਰ ਸਿੱਧੁੂ ਅਤੇ ‘ਆਪ’ ਵਿਚਕਾਰ ਸ਼ਬਦੀ ਜੰਗ ਤੇਜ ਹੋ ਗਈ ਹੈ।ਬਲਕਾਰ ਨੂੰ ‘ਆਪ’ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਦ ਅੱਜ ਬਲਕਾਰ ਸਿੱਧੂ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਕਰਕੇ ‘ਆਪ’ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਅਤੇ ਉਸਦੇ ਪਰਿਵਾਰ ਤੇ ਕਥਿਤ ਤੌਰ ਤੇ ਕਈ ਗੰਭੀਰ ਦੋਸ਼ ਲਾਏ ਹਨ।    ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨੂੰ ਪਿੰਡ ਜਗ੍ਹਾ ਰਾਮ ਤੀਰਥ ਦੀ ਵੋਟਰ ਸੂਚੀ ਦਿਖਾਉਦਿਆਂ ਦੱਸਿਆ ਕਿ ਪ੍ਰੋ.ਬਲਜਿੰਦਰ ਕੌਰ ਦੀਆਂ ਪਿੰਡ ਦੀ ਵੋਟਰ ਸੂਚੀ ਵਿੱਚ ਦੋ ਵੋਟਾਂ ਦਰਜ ਹਨ ।ਵੋਟ ਨੰ:352 ਵਿੱਚ ਬਲਜਿੰਦਰ ਕੌਰ ਨੂੰ ਦਰਸ਼ਨ ਸਿੰਘ ਦੀ ਪੁੱਤਰੀ ਦਿਖਾਇਆ ਗਿਆ ਹੈ ਜਦੋਂ ਕਿ ਵੋਟ ਨੰ: 354 ਵਿੱਚ ਉਸਨੂੰ ਬਲਜਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਵਜੋਂ ਦਿਖਾਇਆ ਗਿਆ

ਹੈ।ਸਿੱਧੂ ਨੇ ਅੱਗੇ ਦੱਸਿਆ ਕਿ ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਨੇ ਪਿੰਡ ਜਗ੍ਹਾ ਰਾਮ ਤੀਰਥ ਦੇ ਇੱਕ ਰਿਟਾਇਰਡ ਹੈੱਡਮਾਸਟਰ ਅਮਰਜੀਤ ਸਿੰਘ ਜਿਸਦੀ ਕਿ ਸ਼ਾਦੀ ਨਹੀ ਸੀ ਹੋਈ ਦੀ ਜਮੀਨ ਹੜੱਪਣ ਲਈ ਬਲਜਿੰਦਰ ਕੌਰ ਨੂੰ ਉਸਦੀ ਗੋਦ ਲਈ ਬੇਟੀ ਦਿਖਾਉਣ ਲਈ 19 ਮਾਰਚ 2005 ਦੇ ਅਜੀਤ ਅਖਵਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਜਿਸਨੂੰ ਕਿ ਅਮਰਜੀਤ ਸਿੰਘ ਦੇ ਵਾਰਸਾਂ ਨੇ ਅਦਾਲਤ ਵਿੱਚ ਚੁਨੌਤੀ ਦਿੰਦਿਆਂ ਦੱਸਿਆ ਸੀ ਕਿ ਜਿਸ ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਦੀ ਗੋਦ ਲਈ ਹੋਈ ਪੁੱਤਰੀ ਦਿਖਾਉਣ ਲਈ ਦਰਸ਼ਨ ਸਿੰਘ ਨੇ 19 ਮਾਰਚ 2005 ਦੇ ਅਖਵਾਰ ਵਿੱਚ ਇਸ਼ਤਿਹਾਰ ਦਿੱਤਾ ਹੈ ਉਸਦੀ ਤਾਂ ਮੌਤ ਵੀ ਇਸ ਇਸ਼ਤਿਹਾਰ ਦੇਣ ਤੋਂ ਬਹੁਤ ਪਹਿਲਾਂ 29-1-2002 ਨੂੰ ਹੋ ਚੁੱਕੀ ਸੀ।

WRITTEN BY