Skip to content
Independent perspectives. Global stories.
BREAKING

ਇੰਡਸਟਰੀਅਲ ਚੈਂਬਰ ਵੱਲੋਂ ਬਿਜਲੀ ਬੋਰਡ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ

Share this story

ਧੂਰੀ 22 ਜੁਲਾਈ (ਹਰਜੀਤ ਸਿੰਘ ਹਸਨਪੁਰੀ)-ਅੱਜ ਸ਼ਹਿਰ ਇੰਡਸਟਰੀਅਲ ਚੈਂਬਰ ਵੱਲੋਂ ਬਿਜਲੀ ਫੀਡਰ 2 ਨੂੰ ਬਿਜਲੀ ਫੀਡਰ 1 ਵਿੱਚ ਤਬਦੀਲ ਕਰਨ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।
electricitybord
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡਸਟਰੀਅਲ ਚੈਂਬਰ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਹਿਲਾਂ ਤਾਂ ਬਿੱਜਲੀ ਬੋਰਡ ਦੇ ਵਧੀਕ ਇੰਜੀਨੀਅਰ ਦਲਜੀਤ ਸਿੰਘ ਸਿੱਧੂ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਤੇ ਬਾਅਦ ਦੇ ਵਿੱਚ ਮਾਲੇਰ-ਕੋਟਲਾ ਬਾਈਪਾਸ ‘ਤੇ ਧਰਨਾ ਲਗਾ ਕੇ ਸੰਗਰੂਰ-ਮਾਲੇਰ ਕੋਟਲਾ ਮੁੱਖ ਮਾਰਗ ‘ਤੇ ਚੱਕਾ ਜਾਮ ਕੀਤਾ। ਇਸ ਦੌਰਾਨ ਸੰਗਰੂਰ ਇੰਡਸਟਰੀਅਲ ਚੈਂਬਰ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਧੰਨੋਵਾਲਿਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਲੀ ਫੀਡਰ 2 ਨੂੰ ਬਿਜਲੀ ਫੀਡਰ 1 ਵਿੱਚ ਤਬਦੀਲ ਨਹੀਂ ਕੀਤਾ ਜਾਣ ਦੇਵੇਗਾ। ਫੀਡਰ 2 ਦੇ ਪੈਸੇ ਇੰਡਸਟਰੀਅਲ ਚੈਂਬਰ ਵੱਲੋਂ ਅਦਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਨੂੰ ਜਲਦ ਹੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਵਿਭਾਗ ਦੇ ਇੰਜ. ਕੇ. ਡੀ. ਚੌਧਰੀ ਸੀ. ਐਮ. ਡੀ (ਪੀ.ਐਸ.ਪੀ.ਸੀ.ਐਲ) ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਦੌਰਾਨ ਅਮ੍ਰਿਤ ਗਰਗ ਸਕੱਤਰ, ਰਾਜਨ ਕੁਮਾਰ, ਨਰੇਸ਼ ਕੌਸ਼ਲ, ਸੰਜੀਵ ਗੋਇਲ ਤੇ ਹੋਰ ਵੀ ਹਾਜ਼ਿਰ ਸਨ।

WRITTEN BY