Skip to content
Independent perspectives. Global stories.
BREAKING

ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ

Share this story

ਮੁੰਬਈ 5 ਅਗਸਤ (ਪੀ. ਟੀ)- ਕਮਜ਼ੋਰ ਮੌਨਸੂਨ ਕਾਰਨ ਖੁਰਾਕੀ ਵਸਤਾਂ ਉੱਪਰ ਪੈਣ ਵਾਲੇ ਸੰਭਾਵੀ ਅਸਰ ਤੋਂ ਚਿੰਤਤ ਰਿਜ਼ਰਵ ਬੈਂਕ ਨੇ ਅੱਜ ਆਪਣੀਆਂ ਪ੍ਰਮੁੱਖ ਨੀਤੀਗਤ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਾ ਕਰਨ ਦਾ ਨਿਰਨਾ ਲਿਆ ਹੈ ਪਰੰਤੂ ਕਾਨੂੰਨੀ ਨਕਦੀ ਅਨੁਪਾਤ ਵਿਚ (ਐੱਸ.ਐਲ.ਆਰ) ਵਿਚ 0.5% ਕਟੌਤੀ ਕੀਤੀ ਹੈ ਜਿਸ ਨਾਲ ਬੈਂਕਾਂ ਕੋਲ 40000 ਕਰੋੜ ਰੁਪਏ ਹੋਰ ਆ ਜਾਣਗੇ। ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਜਿਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ, ਨੇ ਕਿਹਾ ਕਿ ਮੌਨਸੂਨ ਦੀ ਬੇਯਕੀਨੀ ਕਾਰਨ ਮੁਦਰਾ ਸਫੀਤੀ ਵਧਣ ਤੇ ਇਸ ਦਾ ਅਨਾਜ ਉਤਪਾਦਨ ਉੱਪਰ ਅਸਰ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੇਲ ਦੀਆਂ ਕੌਮਾਂਤਰੀ ਕੀਮਤਾਂ ਵੀ ਅਸਥਿਰ ਹਨ। ਉਨ੍ਹਾਂ ਨੇ ਤੀਸਰੀ ਅਰਧ ਮਾਸਿਕ ਸਮੀਖਿਆ ਵਿਚ ਕਿਹਾ ਕਿ ਇਸ ਸਮੇਂ ਚੌਕਸੀ ਵਰਤਦੇ ਹੋਏ ਜੂਨ ਦੀ ਤਰਾਂ ਹੀ ਮੁਦਰਾ ਨੀਤੀ ਜਾਰੀ ਰੱਖਣਾ ਉਚਿੱਤ ਹੈ। ਇਸ ਲਈ

ਨੀਤੀ ਗਤ ਦਰਾਂ ਨੂੰ ਛੇੜਿਆ ਨਹੀਂ ਗਿਆ। ਰੈਪੋ ਦਰ ਪਹਿਲਾਂ ਦੀ ਤਰਾਂ 8%, ਰਿਵਰਸ ਰੈਪੋ ਦਰ 7% ਤੇ ਨਕਦ ਰਾਖਵਾਂ ਅਨੁਪਾਤ 4% ਹੀ ਰਹੇਗਾ ਜਦ ਕਿ ਬੈਂਕ ਦਰ 9% ਬਰਕਰਾਰ ਰਹੇਗੀ। ਕਰਜ਼ਾ ਦੇਣ ਲਈ ਬੈਂਕਾਂ ਕੋਲ ਨਕਦੀ ਵਧਾਉਣ ਦੇ ਮਕਸਦ ਨਾਲ ਗਵਰਨਰ ਨੇ ਬੈਂਕਾਂ ਲਈ ਕਾਨੂੰਨੀ ਨਕਦ ਅਨੁਪਾਤ ਦਰ ਵਿਚ 0.50% ਦੀ ਕਟੌਤੀ ਕਰਕੇ 22 % ਕਰ ਦਿੱਤੀ ਹੈ ਜੋ ਕਿ 9 ਅਗਸਤ ਤੋਂ ਲਾਗੂ ਹੋਵੇਗੀ। ਜੂਨ ਮਹੀਨੇ ਵਿਚ ਵੀ ਅਜਿਹਾ ਹੀ ਕੀਤਾ ਗਿਆ ਸੀ ਜਿਸ ਨਾਲ ਬੈਂਕਾਂ ਦੀ ਵਿੱਤੀ ਪ੍ਰਣਾਲੀ ਵਿਚ 40000 ਕਰੋੜ ਰੁਪਏ ਹੋਰ ਆ ਗਏ ਸਨ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਮਹਿੰਗਾਈ ਦਰ ਉੱਪਰ ਨਜ਼ਰ ਰੱਖ ਰਿਹਾ ਹੈ ਤੇ ਉਹ ਜਨਵਰੀ 2015 ਤੱਕ ਉਪਭੋਗਤਾ ਮਹਿੰਗਾਈ ਦਰ ਨੂੰ ਘਟਾਕੇ 8% ਕਰਨ ਤੇ ਜਨਵਰੀ 2016 ਤੱਕ 6% ਤੱਕ ਹੇਠਾਂ ਲਿਆਉਣ ਲਈ ਕੰਮ ਕਰੇਗਾ।

WRITTEN BY