Skip to content
Independent perspectives. Global stories.
BREAKING

ਸਿੱਖ ਇਤਿਹਾਸ ’ਤੇ ਨਵੀਂ ਝਾਤ ਪਾਵੇਗੀ ‘‘ਕੌਮ ਦੇ ਹੀਰੇ’’

Share this story

ਫ਼ਿਲਮ ਠਕੌਮ ਦੇ ਹੀਰੇੂ ਲੈ ਕੇ ਹਾਜ਼ਿਰ ਹੈ ‘ਰਾਜ ਕਾਕੜਾ’ ਗੀਤਕਾਰ ਤੇ ਗਾਇਕ ਰਾਜ ਕਾਕੜਾ ਇਨ੍ਹੀਂ ਦਿਨੀਂ ਆਪਣੀ ਰਿਲੀਜ਼ ਹੋਣ ਜਾ ਰਹੀ ਫ਼ਿਲ਼ਮ ਸਿੱਖ ਇਤਿਹਾਸ ਦੇ ਠਕੌਮ ਦੇ ਹੀਰੇੂ ਨਾਲ ਚਰਚਾ ਵਿੱਚ ਹੈ। ਇੱਕ ਵੱਖਰੀ ਸੋਚ,ਲੋਕ-ਮਨਾਂ ਨੂੰ ਧੁਰ ਅੰਦਰ ਤੱਕ ਝੰਜੋੜ੍ਹਾਂ ਦੇਣ ਵਾਲੀ ਫ਼ਿਲਮੂਕੌਮ ਦੇ ਹੀਰੇੂ ਇੰਦਰਾ ਗਾਂਧੀ ਦੀ ਹੱਤਿਆ ਕਾਂਡ ‘ਤੇ ਅਧਾਰਿਤ ਹੈ ਤੇ ਇਸ ਹੱਤਿਆਂ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਭਾਈ ਬੇਅੰਤ ਸਿੰਘ,ਸਤਵੰਤ ਸਿੰਘ ਤੇ ਕੇਹਰ ਸਿੰਘ ਦੇ ਜੀਵਨ ‘ਤੇ ਅਧਾਰਿਤ ਹੈ। ਬੀਤੀ ਦਿਨੀਂ ਇਸ ਫ਼ਿਲਮ ‘ਚ ਬੇਅੰਤ  ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਰਾਜ ਕਾਕੜਾ ਨਾਲ ਗੱਲ ਬਾਤ ਕੀਤੀ ਗਈ,ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ……
? ਪੰਜਾਬ ਦੇ ਇੱਕ ਇਤਿਹਾਸਕ ਮੁੱਦੇ ਨੁੰ ਲੈ ਕੇ ਫ਼ਿਲਮ ਬਣਾਉਣ ਦੀ ਸੋਚ ਕਿਵੇਂ ਬਣੀ ?
ਮੇਰਾ ਸਫ਼ਰ ਜੋ ਗੀਤਕਾਰੀ ਤੋਂ ਗਾਇਕੀ ਦਾ ਹੈ,ਇਸ ‘ਚ ਮੈਂ ਕੁਝ ਵੱਖਰਾ ਕਰਨਾ ਚਾਹੁੰਦਾਸੀ।ਜੋ ਮੁੱਦੇ ਮੇਰੇ ਗੀਤਾਂ ਦੇ ਵਿਸ਼ੇ ਬਣਨੇ ਚਾਹੀਦੇ ਸੀ ਉਹ ਨਹੀਂ ਬਣੇ। ਇਹੋ ਕਾਰਣ ਸੀ ਕਿ ਮੈਂ ਗਾਇਕੀ ਦੇ ਰਾਹ ਤੁਰਿਆ ਤੇ ਆਪਣੇ ਗੀਤਾਂ ਨੂੰ ਗਾ ਕੇ ਇੱਕ ਵੱਖਰੀ ਤਰਜ਼ ਦੀ ਗਇਕੀ ਪੇਸ਼ ਕੀਤੀ । ਇਸੇ ਤਰ੍ਹਾਂ ਫ਼ਿਲਮ ਦੀ ਗੱਲ਼ ਹੈ।ਅਸੀਂ ਅੱਜ ਦੀਆਂ ਹਲਕੀਆਂ -ਫੁਲਕੀਆਂ ਫ਼ਿਲਮਾਂ ਤੋਂ ਹਟ ਕੇ ਇੱਕ ਵੱਖਰੇ ਵਿਸ਼ੇ ‘ਤੇ ਫ਼ਿਲਮ ਬਣਾਉਣ ਦੀ ਸੋਚੀ। ਸਾਰਿਆ ਨੇ ਇਸ ਫ਼ਿਲ਼ਮ ਠਕੌਮ ਦੇ ਹੀਰੇੂ ਦੇ ਵਿਸ਼ੇ ਨੂੰ ਚੁਣਿਆਂ। ਜੋ ਭਾਈ ਬੇਅੰਤ ਸਿੰਘ,ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਦੇ ਜੀਵਨ ‘ਤੇ ਅਧਾਰਤ ਹੈ।
? ਇਸ ਫ਼ਿਲਮ ਬਾਰੇ ਵਿਸਥਾਰ ਨਾਲ ਦੱਸੋ? ਤੁਸੀ ਇਸ ਫ਼ਿਲ਼ਮ ‘ਚ ਕੀ ਕਿਰਦਾਰ ਨਿਭਾਇਆ ਹੈ ।
ਸਾਉਂਡਬੂਮ ਐਂਟਰਟੇਨਮੈਂਟਦੇ ਬੈਨਰ ਹੇਠ ਨਿਰਮਾਤਾ ਪਰਮਿੰਦਰ ਤੱਖਰ,ਕੰਵਲ ਜੀਤ ਸਿੰਘ ਅਤੇ ਸੁਖਪਾਲ ਸਿੰਘ ਮਾਨ ਦੀ ਇਸ ਫ਼ਿਲਮ ਦੀ  ਕਹਾਣੀ, ਸੰਵਾਦ, ਸਕਰੀਨ ਪਲੇਅ ਰਵਿੰਦਰ ਰਵੀ ਨੇਲਿਖਿਆ ਹੈ ਅਤੇ ਨਿਰਦੇਸ਼ਨ ਵੀ ਰਵੀ ਜੀ ਨੇ ਦਿੱਤਾ ਹੈ। ਮੈਂ ਇਸ ਫ਼ਿਲਮ ‘ਚ ਭਾਈ ਬੇਅੰਤ ਸਿੰਘ ਦਾ ਕਿਰਦਾਰ ਨਿਭਾਇਆ ਹੈ। ਮੇਰੇ ਨਾਲ ਪੰਜਾਬੀ ਸਿਨੇਮੇ ਦਾ ਨਾਮੀ ਕਲਾਕਾਰ ਸਰਦਾਰ ਸੋਹੀ ਹੈ। ਦਰਸ਼ਕ ਪਹਿਲੀ ਵਾਰ ਸੋਹੀ ਨੁੰ ਵੱਖਰੇ ਰੂਪ ‘ਚ ਦੇਖਣਗੇ।ਉਸਨੇ ਭਾਈ ਕੇਹਰ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸਤਵੰਤ ਸਿੰਘ ਦੀ ਭੂਮਿਕਾ ਸੁਖਦੀਪ ਸੁੱਖ ਨੇ ਨਿਭਾਈ ਹੈ। ਸੁਖਬੀਰ ਸਿੰਘ,ਰਾਜ ਧਾਲੀਵਾਲ, ਈਸਾ ਸ਼ਰਮਾ, ਰੈਨੂੰ, ਆਦਿ ਫ਼ਿਲਮ ਦੇ ਬਾਕੀ ਕਲਾਕਾਰ ਹਨ। ਫ਼ਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਗੀਤ ਮੈਂ ਹੀ ਲਿਖੇ ਹਨ। ਜਿੰਨ੍ਹਾਂ ਨੁੰ ਸੁਖਸ਼ਿੰਦਰ ਸ਼ਿੰਦਾ, ਕਮਲ ਖਾਨ, ਸ਼ਹਿਨਾਜ਼ ਅਖਤਰ, ਹਰਦੀਪ, ਕ੍ਰਿਸ਼ਨਾਂ ਤੇ ਰਾਜ ਕਾਕੜਾਂ ਨੇ ਆਵਾਜਾਂ  ਦਿੱਤੀਆਂ ਹਨ।
ਇਸ ਫ਼ਿਲਮ ਨੂੰ ਲੈ ਕੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਕੀ ਸਹਿਯੋਗ ਰਿਹਾ..?

ਬਹੁਤ ਹੀ ਜਿਆਦਾ ਸਹਿਯੋਗ ਰਿਹਾ ਹੈ। ਇਨ੍ਹਾਂ ਨੂੰ ਮਿਲ ਕੇ,ਇਨ੍ਹਾਂ ਯੋਧਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨ੍ਹਾਂ ਨੇ ਆਪਣੇ ਪਿੰਡੇ ਜੋ ਦਰਦ ,ਤਸੱਦਦ ਹੰਡਾਇਆਂ ਉਹ ਸੁਣ ਕੇ ਅੱਖਾਂ ਭਰ ਆਈਆਂ।ਕੁਝ ਅਜਿਹੇ ਤੱਥ ਜਿਨ੍ਹਾਂ ਦਾ ਕਦੇ ਜ਼ਿਕਰ ਨਹੀਂ ਹੋਇਆ । ਉਹ ਵੀ ਇਸ ਪਰਿਵਾਰ ਨੇ ਸਾਡੇ ਨਾਲ ਸ਼ਾਝੇ ਕੀਤੇ।ਇਹ ਸਾਰੇ ਵਿਰਤਾਂਤ ਇਸ ਫ਼ਿਲਮ ਦਾ ਹਿੱਸਾ ਬਣੇ ਹਨ।                  
? ਇਸ ਫ਼ਿਲਮ ਨੂੰ ਬਣਾਉਣ ‘ਚ ਕੀ ਕੀ ਮੁਸ਼ਕਲਾਂ ਆਂਈਆਂ..?
ਇਸ ਫ਼ਿਲਮੀ ਦੀ ਜਦ ਅਸੀਂ ਸੂਟਿੰਗ ਕਰ ਰਹੇ ਸੀ ਤਾਂ ਇਸ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਕਿ ਅਸੀਂ ਕਿਸ ਵਿਸ਼ੇ ‘ਤੇ ਫ਼ਿਲਮ ਬਣਾ ਰਹੇ ਹਾਂ।ਪਰ ਜਦੋਂਫ਼ਿਲਮ ਬਣ ਕੇ ਸੈਂਸ਼ਰ ਕੋਲ ਗਈ ਤਾਂ ਉਨ੍ਹਾਂ ਫ਼ਿਲਮ ਦਾ ਵਿਸ਼ਾ ਦੇਖ ਕੇ ਹੀ ਕਹਿ ਦਿੱਤਾ ਕਿ ਇਹ ਤਾਂ ਕਿੱਲਰ ਹਨ।ਅਸੀ ਸਮਝਾਇਆ ਕਿ ਨਹੀਂ ਜੀ,ਇਹ ਸਾਡੀ ਕੌਮ ਦੇ ਹੀਰੇ ਹਨ। ਪਰ ਉਹ ਕਹਿਣ ਲੱਗੇ ਕਿ ਤੁਸੀ ਇਕ ਕਾਤਲਾਂ ਨੂੰ ਹੀਰੋ ਬਣਾ ਰਹੇ ਹੋ।ਇਸ ਤਰ੍ਹਾਂ ਦੀਆ ਹੋਰ ਅਨੇਕਾਂ ਮੁਸ਼ਕਲਾਂ ਚੋ ਲੰਘ ਕੇ ਇਹ ਫ਼ਿਲਮ ਦਰਸ਼ਕਾਂ ਤੱਕ ਆਉਣ ਦੇ ਕਾਬਲ ਹੋਈ ਹੈ।
ਇਸ ਫ਼ਿਲਮ ਤੇ ਸੈਸਰ ਦੀ ਕੈਂਚੀ ਵੀ ਚੱਲੀ?
ਬਹੁਤੀ ਨਹੀਂ,ਇੱਕ -ਦੋ ਸ਼ੀਨ ਹੀ ਕੱਟੇ ਹਨ। ਜੋ ਫ਼ਿਲਮ ਦੀ ਕਹਾਣੀ ‘ਤੇ ਬਹੁਤਾ ਅਸਰ ਨਹੀਂ ਪਾਉਦੇ। ਫ਼ਿਲਮ ‘ਚ ਅਜਿਹਾ ਕੁਝ ਵੀ ਗਲਤ ਨਹੀਂ। ਇਹ ਫ਼ਿਲਮ ਇਨ੍ਹਾਂ ਸ਼ਹੀਦਾਂ ਦੇ ਜੀਵਨ ਦੀ ਪੇਸ਼ਕਾਰੀ ਕਰਦੀ ਹੈ ,ਨਾ ਕਿ ਕੋਈ ਖੂਨ-ਖਰਾਬਾ ਵਿਖਉਂਦੀ ਹਾਂ।
ਸੁਣਿਐ ਇਸ ਫ਼ਿਲਮ ‘ਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆਂ ਦਾ ਦ੍ਰਿਸ਼ ਵੀ ਵਿਖਾਇਆ ਗਿਆ ਹੈ, ਕੀ ਇਹ ਸੱਚ ਹੈ?
ਹਾਂ ਜੀ.ਇਹ ਸੱਚ ਹੈ। ਅਸੀਂ ਜਿੱਥੋਂ ਤੱਕ ਵਿਖਾ ਸਕਦੇ ਸੀ,ਉਹ ਸਾਰਾ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਕੁਝ ਉਸ ਵੇਲੇ ਵਾਪਰਿਆ। ਇਹ ਦੋ ਮਿੰਟ ਦਾ ਸ਼ੀਨ ਹੈ। ਜਦਕਿ ਬਾਕੀ ਸਾਰੀ ਫ਼ਿਲਮ ਇਮੋਸ਼ਨਲ ਹੈ ,ਇਨ੍ਹਾਂ ਦੇ ਪਰਿਵਾਰ ਦੇ ਦੁੱਖਾਂ ਦੀ ਕਹਾਣੀ ਹੈ।ਤੁਸੀ ਅੱਜ ਵੀ ਯੂ-ਟਿਊਬ’ਤੇ ਲੋਕਾਂ ਦੇ ਕੂਮੈਂਟ ਪੜ੍ਹ ਲਵੋ,ਉਨ੍ਹਾਂ ਲਿਖਿਆਂ ਹੈ ਕਿ ਫ਼ਿਲਮ ਵੇਖਣ ਸਮੇਂ ਆਪਣੇ ਹੱਥਾਂ ‘ਚ ਟਿਸੂ ਪੇਪਰ ਜਾਂ ਰੁਮਾਲ ਜਰੂਰ ਲੈ ਕੇ ਜਾਵੋ ਕਿਊਂਕਿਫ਼ਿਲਮ ਵੇਖਦਿਆਂ ਤੁਹਾਡੀਆਂ ਅੱਖਾਂ ‘ਚ ਅੱਥਰੂ ਆ ਸਕਦੇ ਹਾਂ।
ਆਪਣੇ ਦਰਸ਼ਕਾਂ ਨੂੰ ਕੋਈ ਸੁਨੇਹਾ..?
ਇਹੋ ਬੇਨਤੀ ਕਰਾਂਗਾ ਕਿ ਹਲਕੇ ਪੱਧਰ ਤੋਂ ਉ¤ਪਰ ਉਠ ਕੇ ਚੰਗੀਆਂ ਫ਼ਿਲਮਾਂ ਵੇਖੋ।ਠਕੌਮ ਦੇ ਹੀਰੇੂਇਕ ਇਤਿਹਾਸਕ ਵਿਸ਼ੇ ਦੀ ਫ਼ਿਲਮ ਹੈ। ਜੋ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ। ਇਸ ਨੂੰ ਇਕ ਵਾਰ ਜਰੂਰ ਵੇਖੋ।ਆਸ ਹੈ , ਮੇਰੇ ਗੀਤਾਂ ਵਾਂਗ ਇਹ ਫ਼ਿਲਮ ਵੀ ਤੁਹਾਨੂੰ ਜਰੂਰ ਪਸੰਦ ਆਵੇਗੀ। ਬਹੁਤ-ਬਹੁਤ ਧੰਨਵਾਦ।
ਝ ਸੁਰਜੀਤ ਜੱਸਲ
    ਸੰਪਰਕ: 9814607737        

WRITTEN BY