ਸੁੰਦਰਤਾ, ਸਾਦਗੀ , ਦਿਲਕੰਸ਼ ਅੰਦਾਜ਼, ਸੁਰੀਲੀ ਆਵਾਜ਼, ਦਮਦਾਰ ਅਦਾਕਾਰਾ ਨਿਸ਼ਾ ਬਾਨੋ ਅੱਜ ਕਿਸੇ ਰਸਮੀ ਜਾਣ ਪਹਿਚਾਣ ਦੀ ਮੁਥਾਜ਼ ਨਹੀ ਕਿਉਕਿ ਉਸਨੇ ਪਹਿਲਾ ਹੀ ਆਪਣੀ ਮਿਹਨਤ ਲਗਨ ਨਾਲ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰ ਲਈ ਹੈ। ਜਿਥੇ ਉਸਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾ ’ਤੇ ਕਬਜ਼ਾ ਕੀਤਾ ਉਥੇ ਹੀ ਉਸਨੇ ਆਪਣੀ ਅਦਾਕਾਰੀ ਦੇ ਨਾਲ ਆਪਣੇ ਚੰਗੀ ਅਦਾਕਾਰਾ ਹੋਣ ਦਾ ਸਬੂਤ ਵੀ ਦਿੱਤਾ । ਗਾਇਕੀ ਦੇ ਸ਼ੌਕ ਨਾਲ ਨਾਲ ਉਸਨੇ ਕਾਲਜ ਟਾਈਮ ਥੀਏਟਰ ਕਰਦੇ ਕਰਦੇ ਪੰਜਾਬ ਦੇ ਨਾਮਵਾਰ ਕਾਮੇਡੀਅਨ ਭਗਵੰਤ ਮਾਨ ਨਾਲ ਮਿਲਕੇ ਕਈ ਪਲੈਅ ਸ਼ੋਅ ਵੀ ਕੀਤੇ। ਆਪਣੇ ਗਾਇਕੀ ਦੇ ਸਫ਼ਰ ਨੂੰ ਅੱਗੇ ਤੋਰਦਿਆਂ ਨਿਸ਼ਾ ਬਾਨੋ ਦਾ ਮੇਲ ਗਾਇਕ ਅਦਾਕਾਰ ਕਰਮਜੀਤ ਅਨਮੋਲ ਨਾਲ ਹੋਇਆਂ । ਕਰਮਜੀਤ ਅਨਮੋਲ ਨਾਲ ਮਿਲਕੇ ਨਿਸ਼ਾ ਨੇ ਜਿਵੇ ਲੱਕੀ ਫ਼ੋਰ ਮੀ , ਦੇਸੀ ਰੌਕਰ, ਗੁਰੂ ਕੇ ਬੇਟੇ ਆਦਿ ਐਲਬਮ ਦਰਸ਼ਕਾਂ ਦੀ ਝੋਲੀ ਪਾਈਆਂ । ਜਿਥੇ ਸਰੋਤਿਆਂ ਨੇ ਉਸਦੀ ਸੁਰੀਲੀ ਗਾਇਕੀ ਨੂੰ ਪ੍ਰਵਾਨ ਕੀਤਾ ਉਥੇ ਹੀ ਪੰਜਾਬੀ ਫ਼ਿਲਮਾਂ ਜਿਵੇ ਫ਼ੇਰ ਮਾਮਲਾ ਗੜਬੜ੍ਹ ਗੜਬੜ੍ਹ , ਜੱਟ ਐਂਡ ਜੂਲੀਅਟ, ਜੱਟ ਬੂਆਏ ਪੁੱਤ ਜੱਟਾਂ ਦੇ, ਭਾਜੀ ਇੰਨ ਪ੍ਰੋਬਲਮ , ਜੱਟ ੲੈੇਅਰਵੇਜ਼, ਫ਼੍ਹਤੇ , ਆਦਿ ਫ਼ਿਲਮਾਂ ਵਿੱਚ ਕੀਤੀ ਹੋਈ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ । ਗਾਇਕੀ ਦੇ ਨਾਲ ਨਾਲ ਨਿਸ਼ਾ ਬਾਨੋ ਨੇ ਪੰਜਾਬੀ ਫ਼ਿਲਮ ਇੰਡਰਸਟਰੀ ਵਿੱਚ ਵੀ ਆਪਣੇ ਨਾਮ ਦਾ ਡੰਕਾ ਵਜ੍ਹਾ ਦਿੱਤਾ ਹੈ । ਜਿਲ੍ਹਾ ਮਾਨਸਾ ਦੀ ਜੰਮਪਲ ਇਹ ਸੋਹਣੀ ਸੁਨੱਖੀ ਮੁਟਿਆਰ ਅੱਜ ਕੱਲ ਆਪਣੇ ਨਵੇ ਗੀਤ ‘ ਮੋਰਨੀ ’ ਨਾਲ ਫ਼ਿਰ ਤੋ ਚਰਚ੍ਹਾ ਵਿੱਚ ਹੈ। ਇਸ ਗੀਤ ਦਾ ਮਿਊਜਿਕ ਸਿਮਰਨ ਗੂਰਾਇਆਂ ਨੇ ਤਿਆਰ ਕੀਤਾ ਹੈ। ਇਹ ਗੀਤ ਨੂੰ ਲਿਖਿਆਂ ਚੰਨ੍ਹੀ ਕੁੰਟਬਾ ਨੇ, ਇਸ ਗੀਤ ਨੂੰ ਸਰੋਤਿਆਂ ਦੇ ਰੂੰਬਰੂ ਸੁਮਾਰੂ ਕੰਪਨੀ ਨੇ ਕੀਤਾ ਹੈ ’ਤੇ ਸਰੋਤਿਆਂ ਵੱਲੋ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾਂ ਰਿਹਾ ਹੈ ’ਤੇ ਇਸ ਤੋ ਇਲਾਵਾ ਨਿਸ਼ਾ ਬਾਨੋ ਪ੍ਰਸਿੱਧ ਕਾਮੇਡੀ ਸ਼ੋਅ ‘ ਨਹੀ ਰਹਿਣਾ ਇੰਡੀਆਂ ’ ਆਸਟਰੇਲੀਆਂ ’ਤੇ ਨਿਊਜੀਲੈਂਡ ਵਿੱਚ ਸ਼ੋਅ ਦੀਆਂ ਧੁੰਮਾ ਪਾ ਕੇ ਆਪਣੀ ਟੀਮ ਨਾਲ ਵਾਪਸ ਪੰਜਾਬ ਪਰਤੇ ਹਨ। ਇਸ ਦੇ ਨਾਲ ਨਾਲ ਨਿਸ਼ਾ ਬਾਨੋ ਆਪਣੀ ਗਾਇਕੀ ’ਤੇ ਤਿੰਨ ਚਾਰ ਨਵੀਆਂ ਪੰਜਾਬੀ ਫ਼ਿਲਮਾਂ ਦੀ ਸੂਟਿੰਗ ਵਿੱਚ ਰੁਝੇ ਹੋਏ ਹਨ ’ਤੇ ਆਪਣੇ ਨਵੇ ਕਿਰਦਾਰ ਨਵੇ ਅੰਦਾਜ਼ ਨਾਲ ਦਰਸ਼ਕਾਂ ਦੇ ਜਲਦ ਹੀ ਰੂੰਬਰੂ ਹੋਣਗੇ । ਝ ਅਮਰਜੀਤ ਸੱਗੂ
ਸੰਪਰਕ : 98881 08384


