ਪੰਜਾਬੀ ਗਾਇਕੀ ਦੇ ਪਿੜ ਪੰਜਾਬ ਵਿੱਚ ਪੈਦਾ ਹੋਏ ਪਰਵਾਨ ਚੜ੍ਹੇ ਅਨੇਕਾਂ ਹੋਣਹਾਰ ਗਾਇਕਾਂ ਦੀ ਲ਼ੜੀ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਕਲਾ ਲਈ ਪੂਰਨ ਤੌਰ ਤੇ ਸਮਰਪਿਤ ਹੈ, ਐਸਾ ਹੀ ਇਕ ਗਾਇਕ ਸੁਰਿੰਦਰ ਸਾਗਰ ਜਿਸ ਦੀ ਕਲਾ ਬਾਰੇ ਜ਼ਿਕਰ ਕਰ ਰਿਹਾ ਹਾਂ, ਜਿਹੜਾ ਸੱਚਮੁੱਚ ਹੀ ਕਲਾ ਲਈ ਸਮਰਪਿਤ ਹੋਇਆ। ਕੁਦਰਤ ਨੇ ਕਲਾ ਬਖਸ਼ੀ, ਲਿਖਣ ਕਲਾ ਵਿਚ ਪ੍ਰਬੀਨ, ਸੂਖਮ ਬੁੱਧੀ, ਸੁਰ, ਸੋਹਜ ਅਤੇ ਬੋਲਾਂ ਦੀ ਆਤਮਾ ਤੀਕਰ ਜਾਣ ਦੀ ਤੀਬਰ-ਸ਼ਕਤੀ ਤੇ ਸ਼ਬਦ ਘੋਸ਼ਣ ਦੀ ਬੁੱਧੀ ਮਾਨਤਾ ਸੁਰਿੰਦਰ ਸਾਗਰ ਵਿੱਚ ਹੈ। ਕਲਾ ਦਾ ਸਫਰ ਸਕੂਲ ਵਿਚ ਪੜਦਿਆਂ ਹੀ ਸ਼ੁਰੂ ਹੋ ਗਿਆ। ਸਾਗਰ ਨੇ ਸਥਾਨਕ ਸਕੂਲ-ਕਾਲਜ ਵਿੱਚ ਵਿਦਿਆ ਯੋਗਤਾ ਹਾਸਲ ਕੀਤੀ। ਬੀ.ਏ. ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਐਮ.ਏ. ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਨਾਲ ਨਾਲ ਹੀ ਪਹਾੜਾਂ ’ਤੇ ਚੜ੍ਹਣ ਵਾਲੀ ਖਤਰਨਾਕ ਖੇਡ ਪਰਬਤਾਰੋਹਣ, ਟਰੈਕਿੰਗ, ਸਨੋ-ਸਕਾਇੰਗ, ਵਾਟਰ ਸਕਾਇੰਗ ਦੇ ਬੇਸਿਕ ਤੇ ਪਰਬਤਾਰੋਹਣ ਐਡਵਾਂਸ ਟਰੈਕਿੰਗ ਕੋਰਸ ਵੀ ਕੀਤੇ। ਪਹਾੜਾਂ ਨਾਲ ਸੁਰਿੰਦਰ ਸਾਗਰ ਨੂੰ ਅੰਤਾਂ ਦਾ ਮੋਹ ਹੈ ਤੇ ਕੁਦਰਤ ਦੇ ਸ਼ਦਾਈ ਸੁਰਿੰਦਰ ਸਾਗਰ ਪਹਾੜਾਂ ਦੀ ਗੋਦ ਵਿਚ ਰਹਿੰਦਿਆਂ ਅਤੇ ਘੁੰਮਦਿਆਂ ਅਨੇਕ ਧੁੰਨਾਂ ਤੇ ਗੀਤਾਂ ਦੀ ਪਹਾੜਾਂ ਵਿੱਚ ਹੀ ਰਚਨਾ ਕੀਤੀ।
ਸੁਰਿੰਦਰ ਸਾਗਰ ਨੇ ਆਪਣੀ ਮਿਸ਼ਰੀ ਵਰਗੀ ਮਿੱਠੀ ਸੁਰੀਲੀ ਆਵਾਜ਼ ਨਾਲ ਲੱਖਾਂ ਸਰੋਤਿਆਂ ਨੂੰ ਕੀਲਣ ਤੇ ਮੰਤਰ ਮੁਗਧ ਕਰਨ ਦੀ ਸਮਰੱਥਾ ਹੈ। ਉਸ ਨੂੰ ਅੱਜ ਪੰਜਾਬੀ ਗਾਇਕੀ ਵਿੱਚ ਵਧੀਆ ਮੁਕਾਮ ਹਾਸਲ ਹੈ। ਸਾਗਰ ਨੇ ਅਨੇਕਾਂ ਸੱਭਿਆਚਾਰਕ ਮੇਲਿਆਂ ਵਿਚ ਆਪਣੀ ਪੂਰੀ ਧਾਕ ਜਮਾਈ ਹੈ।
ਸੁਰਿੰਦਰ ਸਾਗਰ ਨੇ ਗਾਇਕੀ ਦਾ ਸਫਰ ਕੋਈ ਇਕ ਦਿਨ ਜਾਂ ਰਾਤੋ ਰਾਤ ਨਹੀਂ ਕੀਤਾ, ਸਾਲਾ ਬੱਧੀ ਘਾਲਣਾ ਸੰਘਰਸ਼ ਕਰਕੇ ਫਿਰ ਹੀ ਇਸ ਮੁਕਾਮ ’ਤੇ ਪਹੁੰਚਿਆ। ਅਨੇਕ ਕੌੜੀਆਂ ਮਿੱਠੀਆਂ ਯਾਦਾਂ ਸਾਂਭੀ ਆਪਣੀ ਗਾਇਕੀ ਦੀ ਸ਼ੁਰੂਆਤ ਸੁਰਿੰਦਰ ਸਾਗਰ ਨੇ ਹੁਣ ਤੀਕਰ ਜਲੰਧਰ ਦੂਰਦਰਸ਼ਨ ਤੋਂ 1985 ਵਿੱਚ ਪਹਿਲੀ ਵਾਰ ਹੀਰੇ ਤੋੜ ਤੇ ਯਰਾਨੇ ਤੇ ਪਿੱਪਲੀ ਪੀਂਘਾਂ ਪਾਈਆਂ ਗਾ ਕੇ ਕੀਤੀ ਜੋ ਕਿ ਉਸ ਸਮੇਂ ਬਹੁਤ ਮਕਬੂਲ ਹੋਇਆ। ਨੈਸ਼ਨਲ ਦੂਰਦਰਸ਼ਨ ਦਿੱਲੀ ਟੀ.ਵੀ. ਸ਼ੋਅ ਪ੍ਰੋਗਰਾਮ ਵਿਚ ‘ਅੱਖਾਂ ਦੇ ਨਜ਼ਾਰੇ’ ਅਤੇ ‘ਮਾਰ ਗੋਲੀ ਆਸ਼ਕ ਨੂੰ’ ਦੋ ਗੀਤ ਗਾਏ। ਫਿਰ ਬਹੁਤ ਚਰਚਿਤ ਪ੍ਰੋਗਰਾਮ ਸੁਬਹ ਸਵੇਰੇ
ਅਤੇ ਈਵਨਿੰਗ ਲਾਈਵ ਸ਼ੋਅ ਵਿੱਚ ਦਰਸ਼ਕਾਂ ਦੇ ਰੂਬਰੂ ਹੋਇਆ ਜਿਸ ਨਾਲ ਸਾਗਰ ਦੀ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਨੀ ਸ਼ੁਰੂ ਹੋਈ। ਸੁਰਿੰਦਰ ਸਾਗਰ ਦੇ ਪੰਜ ਗੀਤ ਅੱਧਾ ਘੰਟਾ ਲਗਾਤਾਰ ਦੂਰਦਰਸ਼ਨ ਦੇ ਡੀ.ਡੀ. ਨੈਸ਼ਨਲ ਚੈਨਲ-1, ਡੀ.ਡੀ. ਮੈਟਰੋ ਚੈਨਲ-2 ਅਤੇ ਡੀ.ਡੀ. ਇੰਟਰਨੈਸ਼ਨਲ ਚੈਨਲ ਅਤੇ ਵਿਦੇਸ਼ਾਂ ਵਿੱਚ ਵਿਖਾਏ ਜਾਂਦੇ ਪ੍ਰਸਾਰ ਭਾਰਤੀ ਦੇ ਡੀ.ਡੀ. ਭਾਰਤੀ ਚੈਨਲ ਤੇ ਆਉਣਾ ਇਕ ਵਧੀਆ ਪ੍ਰਾਪਤੀ ਹੈ। ਡੀ.ਡੀ. ਮੈਟਰੋ ਦੇ ਹਿੱਟ ਪ੍ਰੋਗਰਾਮ ਦਾ ਬਰੇ ਕਫਾਸਟ ਸ਼ੋਅ ਵਿਚ ਆਪਣੀ ਵਧੀਆ ਗਾਇਕੀ ਦੇ ਨਾਲ ਨਾਲ ਵਧੀਆ ਗੀਤ ਗਾ ਕੇ ਪੇਸ਼ ਕਰ ਚੁੱਕਾ ਹੈ। ਦਿੱਲੀ ਦੂਰਦਰਸ਼ਨ ਦੇ ਈਵਨਿੰਗ ਲਾਈਵ ਸ਼ੋਅ ਪ੍ਰੋਗਰਾਮ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ‘ਕੀ ਪੁਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਓ ਵਿਛੜੇ ਨੀਰਾਂ ਦਾ’ ਸੁਰਜੀਤ ਪਾਤਰ ਦਾ ਲਿਖਿਆ ਗੀਤ ‘ਮੈਂ ਹਿਰਖ ਸੋਗ ਹਾਂ, ਧਰਤ ਦੇ ਬਿਰਖ ਦਾ, ਮੇਰੇ ਪੱਤਿਆਂ ਨੂੰ ਪੱਤਝੜ ਸੁਕਾਉਂਦੀ ਰਹੀਂ’ ਤੇ ਸ਼ਮਸ਼ੇਰ ਸਿੰਘ ਸ਼ੇਰ ਡੈਨਮਾਰਕ ਵਾਲੇ ਦਾ ਲਿਖਿਆ ਗੀਤ, ‘ਇਕ ਪ੍ਰਦੇਸ਼ੀ ਗੀਤ ਪਰਾਏ ਇਹ ਗੱਲ ਕਹਿ ਕੇ ਰੋਵੇ, ਹਾੜਾ ਵੇ ਕੋਈ ਦੁਨੀਆ ਉਤੇ ਪ੍ਰਦੇਸੀ ਨਾ ਹੋਵੇ’ ਅਤੇ ਜਾਦੂਗਰ ਢੋਲਿਆ, ਤੂੰ ਜਾਦੂ ਐਸਾ ਘੋਲਿਆ’ ਤੇ ਸਾਧੂ ਸਿੰਘ ਆਂਚਲ ਦਾ ਗੀਤ ਲਿਖਿਆ, ‘ਕਹਿਰ ਦਿਲਾਂ ’ਤੇ ਢਾਹ ਗਿਆ ਨੀ ਤੇਰਾ ਖੱਟਾ ਡੋਰੀਆ’ ਵਧੀਆ ਢੰਗ ਨਾਲ ਦੂਰਦਰਸ਼ਨ ਦੇ ਪੰਜਾਬੀ ਪ੍ਰੋਗਰਾਮ ‘ਪੰਜਾਬੀ ਦਰਪਨ’ ਦੇ ਸ਼ਿੰਗਾਰ ਰਹੇ। ਇਹ ਗੀਤ ਦਿੱਲੀ ਦੂਰਦਰਸ਼ਨ ਤੋਂ ਦਰਸ਼ਕਾਂ ਦੀ ਫਰਮਾਇਸ਼ ’ਤੇ ਕਈ ਵਾਰ ਰਪੀਟ ਕੀਤੇ ਗਏ। ਇਹ ਵੀ ਸਾਗਰ ਦੀ ਅਹਿਮ ਪ੍ਰਾਪਤੀ ਹੈ।
ਇਸ ਗੱਲ ਦਾ ਮਾਣ ਵੀ ਸੁਰਿੰਦਰ ਸਾਗਰ ਨੂੰ ਪ੍ਰਾਪਤ ਹੈ ਕਿ ਉਸ ਦੀ ਪਲੇਠੀ ਕੈਸਿਟ ਅੱਖਾਂ ਦੇ ਨਜ਼ਾਰੇ ਜਿਸ ਦਾ ਸੰਗੀਤ ਭੰਵਰਾ ਜੀ ਨੇ ਤਿਆਰ ਕੀਤਾ, ਦਿੱਲੀ ਦੂਰਦਰਸ਼ਨ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਅੱਠ ਦੇ ਅੱਠ ਗੀਤ ਸਮੇਂ ਸਮੇਂ ਟੈਲੀਕਾਸਟ ਹੋਏ, ਜੋ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ। ਇਸ ਨਾਲ ਸੁਰਿੰਦਰ ਸਾਗਰ ਦਾ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹੋਣਾ ਸੁਭਾਵਿਕ ਹੀ ਸੀ। ਇਕ ਹੋਰ ਮਿਕਸ ਕੈਸਿਟ (ਲਾਲ ਵੰਗਾਂ) ਵੀ ਟੀ.ਪੀ.ਐਮ. ਕੰਪਨੀ ਵਲੋਂ ਰਿਲੀਜ਼ ਹੋਈ ਜਿਸ ਦੇ ਗੀਤਕਾਰ ਗਿਆਨ ਸਿੰਘ ਸੰਧੂ ਨੇ ਲਿਖੇ ਗੀਤਾਂ ਨੂੰ ਸੁਰਿੰਦ ਸਾਗਰ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਦੁਰਗਾ ਰੰਗੀਲਾ ਨੇ ਗਾਇਆ ਵੀ ਰਿਲੀਜ਼ ਹੋ ਚੁੱਕੀ ਹੈ। ਸਾਗਰ ਲੱਚਰ ਗੀਤਾਂ ਤੋਂ ਕੋਹਾਂ ਦੂਰ ਅਤੇ ਵਧੀਆ ਮਿਆਰੀ ਗੀਤ (ਸ਼ਿਵ ਕੁਮਾਰ ਬਟਾਲਵੀ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ ਸੂਫੀਆਨਾ) ਗਾ ਕੇ ਵਧੀਆ ਸਰੋਤਿਆਂ ਨਾਲ ਸਾਂਝ ਬਣਾਉਣੀ ਚਾਹੁੰਦਾ ਹੈ। ਸਰੋਤਿਆਂ ਵੱਲੋਂ ਮਿਲਦੀ ਵਾਹ-ਵਾਹ ਹੀ ਅਸਲ ਵਿੱਚ ਗਾਇਕ ਦੀ ਪੂੰਜੀ ਹੁੰਦੀ ਹੈ।
ਝ ਪੀ.ਟੀ.ਲਾਈਵ


