ਹਰਨੇਕ ਸਿੰਘ ਅੱਧੀ ਉਮਰ ਭੋਗ ਕੇ ਦੁਨਿਆਵੀ ਢਾਂਚੇ ਤੋਂ ਵਾਕਫ਼ ਸੀ। ਹਰ ਵੇਲੇ ਕੁੱਝ ਨਾ ਕੁੱਝ ਕਰਦਾ ਰਹਿੰਦਾ। ਅੰਧ-ਵਿਸ਼ਵਾਸ ‘ਚ ਫਸੇ ਪਿੰਡ ਦੇ ਲੋਕਾਂ ਨੂੰ ਸਮਝਾਉਣ ਲਈ ਬੜਾ ਜੇਰਾ ਕੀਤਾ। ਹਰ ਕੋਈ ਉਸ ਦੀ ਗੱਲ ਸੁਣਦਾ ਪਰ ਉ¤ਠਦੇ ਹੀ ਕੰਨੀ ਝਾੜ ਦੇਵੇ । ਉਹ ਥੱਕ ਚੁਕਿਆ ਸੀ।
ਇੱਕ ਦੁਪਹਿਰ ਹਰਨੇਕ ਪਿੰਡ ਤੋਂ ਬਾਹਰ ਜਾਮਣ ਦੇ ਰੁੱਖ ਹੇਠ ਢਾਸਣਾ ਲਾ ਕੇ ਬੈਠਾ ਸੀ। ਇਹ ਰੁੱਖ ਉਸੇ ਪਾਸੇ ਸੀ ਜਿੱਧਰ ਲੋਕ ਪਾਖੰਡੀ ਸਿਆਣਾ ਦੇ ਡੇਰੇ ਜਾਂਦੇ ਸੀ। ਬੰਨਤੋ ਤੇ ਦੋ ਗੁਆਂਢਣਾਂ ਜਦੋਂ ਉਸ ਕੋਲ ਦੀ ਲੰਘੀਆਂ, ਹਰਨੇਕ ਇਕਦਮ ਬੋਲਿਆ, ਠਰੁੱਖ ਬੋਲਦਾ ਹੈ।ਠ ਤਿੰਨੋਂ ਬੋਲੀਆਂ,ੂਉਏ ਕਮਲਿਆ, ਰੁੱਖ ਕਦੀ ਵੀ ਨਹੀਂ ਬੋਲਦੇ।ਠ
ਠਨਹੀਂ, ਥੋੜੀ ਦੇਰ ਪਹਿਲਾਂ ਰੁੱਖ ਨੇ ਸੱਚੀ ਮੇਰੇ ਨਾਲ ਗੱਲਾਂ ਕੀਤੀਆਂ ਸੀ।ਠ, ਹਰਨੇਕ ਉਠ ਖੜਾ ਹੋਇਆ।
ਬੰਨਤੋ ਨੇ ਨੇੜੇ ਹੁੰਦਿਆ ਪੁੱਛਿਆ, ੂਵੇ ਹਰਨੇਕੂ, ਕੀ ਗੱਲਾਂ ਕਰਦਾ ਸੀ ਰੁੱਖ ਤੇਰੇ ਨਾਲ?ੂ
ਠਚਾਚੀ ਰੁੱਖ ਕਹਿੰਦਾ, ਅਸੀਂ ਸਭ ਇੱਥੇ ਜੂਨਾਂ ਭੋਗਣ ਆਉਂਦੇ ਹਾਂ। ਪਿਆਰ ਕਰੀਏ, ਵੱਢੋ-ਟੁਕੀ ਨਹੀਂ, ਇਨਸਾਨੀਅਤ ਖਾਤਿਰ।’’, ਹਰਨੇਕ ਬੋਲਿਆ।
ਠਇਹ ਝੂਠ ਏ।’’, ਗੁਆਂਢਣ ਬੋਲੀ।
ਠਉਹ ਸਿਆਣਾ ਕਿਸ ਨਾਲ, ਕੀ ਗੱਲਾਂ ਕਰਦਾ ਹੈ? ਸਿਆਣਾ ਜਿਸ ਨਾਲ ਗੱਲਾਂ ਕਰਦਾ ਹੈ ਕਦੀ ਉਸ ਦੀ ‘ਵਾਜ਼ ਤੁਹਾਨੂੰ ਸੁਣੀ? ਝੂਠ..ਇਹ ਨਹੀਂ, ਡੇਰੇ ਵਾਲਾ ਸਿਆਣਾ ਹੈ, ਜਿੱਥੇ ਤੁਸੀਂ ਠੱਗੀਣ ਜਾਂਦੇ ਹੋ।’’ , ਹਰਨੇਕ ਆਪਣੀ ਗੱਲ ਪੂਰੀ ਕਰਦਾ ਘਰ ਨੂੰ ਪਰਤ ਗਿਆ।
ਝ ਅੰਮ੍ਰਿਤ ਰਾਏ ‘ਪਾਲੀ’
ਸੰਪਰਕ : 9779602891


