ਮੂਨਕ, 2 ਅਗਸਤ (ਕੁਲਵੰਤ ਦੇਹਲਾ)- ਅੱਜ ਗੁਰੂਦਆਰਾ ਗੁਰੂਸਰ ਸਾਹਿਬ ਨੌਵੀ ਪਾਤਸ਼ਾਹੀ ਛਾਜਲੀ ਦੇ ਦਰਬਾਰ ਸਾਹਿਬ ਦੀ ਪਰਿਕਰਮਾਂ ਦੇ ਬਰਾਂਡੇ ਦਾ ਟੱਪਾ ਕਾਰਸੇਵਾ ਵਾਲੇ ਬਾਬਾ ਕ੍ਰਿਪਾਲ ਸਿੰਘ ਜੀ ਭਵਾਨੀਗੜ• ਵਾਲੇ ਪੰਜ ਜਥੇਦਾਰਾ ਵੱਲੋ ਲਗਾਇਆ ਗਿਆ। ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਦੀ ਅਗਵਾਈ ਹੇਠ ਚੱਲ ਰਹੀ ਹੈ। ਸੰਗਤ ਦੀ ਕਾਫੀ ਸਮੇਂ ਤੋ ਮੰਗ ਸੀ ਕਿ ਪਰਿਕਰਮਾਂ ਵਾਲੇ ਬਰਾਂਡੇ ਦੀ ਉਸਾਰੀ ਕਰਵਾਈ ਜਾਵੇ। ਇਸ ਮੌਕੇ ਬਾਬਾ ਜੀ ਨੇ ਸੰਗਤਾਂ ਨੂੰ ਭਰੂਣ ਹੱਤਿਆ , ਨਸ਼ੇ ਅਤੇ ਹੋਰ ਭੈੜੀਆ ਲਾਹਨਤਾ ਤੋ ਦੂਰ ਰਹਿਣ ਅਤੇ ਹੱਥੀ ਕਿਰਤ ਕਰਨ ਵਿੱਚ ਹੀ ਮਹਾਨਤਾ ਦੱਸੀ। ਇਸ ਮੌਕੇ ਬਾਬਾ ਸ਼ਿਗਾਰਾ ਸਿੰਘ, ਬਾਬਾ ਸਕਿੰਦਰ ਸਿੰਘ, ਬਾਬਾ ਬਿੰਦਰ ਸਿੰਘ, ਬਾਬਾ ਦਰਸ਼ਨ ਸਿੰਘ ਹੈਡ ਗ੍ਰਾਂਥੀ ਗੁਰੂਦੁਆਰਾ ਨੌਵੀ ਪਾਤਸ਼ਾਹੀ ਛਾਜਲੀ ਅਤੇ ਹੋਰ ਸੰਗਤਾ ਹਾਜ਼ਰ ਸਨ।
ਗੁਰਦੁਆਰਾ ਗੁਰੂ ਸਰ ਸਾਹਿਬ ਦੀ ਪਰਿਕਰਮਾ ਦਾ ਟੱਪਾ ਬਾਬਾ ਕਿਰਪਾਲ ਸਿੰਘ ਕਾਰਸੇਵਾ ਵੱਲੋਂ ਲਗਾਇਆ



