Skip to content
Independent perspectives. Global stories.
BREAKING

ਕਾਂਗਰਸ ਪਾਰਟੀ ’ਤੇ ਸ਼ਾਸਨ ਗਾਂਧੀ ਪਰਿਵਾਰ ਦਾ ਚੱਲਦਾ ਹੈ : ਨਟਵਰ ਸਿੰਘ

Share this story

Page-3_18 ਨਵੀਂ ਦਿੱਲੀ, 2 ਅਗਸਤ (ਪੀ. ਟੀ)- ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਕਟੜ ਸਮਰਥਕ ਨਟਵਰ ਸਿੰਘ ਨੇ ਕਾਂਗਰਸ ਪਾਰਟੀ ਦੇ ਕਥਿਤ ਵੰਸ਼ਵਾਦੀ ਸ਼ਾਸਨ ‘ਤੇ ਇਹ ਕਹਿੰਦੇ ਹੋਏ ਮੋਹਰ ਲਗਾ ਦਿੱਤੀ ਹੈ ਕਿ ਇਸ ਪੁਰਾਣੀ ਪਾਰਟੀ ‘ਚ ਕੋਈ ਨੰਬਰ ਇਕ, ਦੋ ਤੇ ਤਿੰਨ ਹੈ। ਨਟਵਰ ਨੇ ਕਿਹਾ ਕਿ ਕਾਂਗਰਸ ਪਾਰਟੀ ‘ਤੇ ਸ਼ਾਸਨ ਗਾਂਧੀ ਪਰਿਵਾਰ ਦਾ ਚਲਦਾ ਹੈ ਅਤੇ ਹੋਰ ਆਗੂਆਂ ਦਾ ਕੱਦ ਪਾਰਟੀ ‘ਚ ਕਾਫੀ ਨੀਵਾਂ ਹੈ। ਉਨ੍ਹਾਂ ਨੇ ਕਿਹਾ ਕਿ ਸੋਨੀਆ ਅਤੇ ਰਾਹੁਲ ਕਾਂਗਰਸ ‘ਚ ਚੋਟੀ ‘ਤੇ ਹਨ ਅਤੇ ਬਾਕੀ ਸਾਰੇ ਹੇਠਾਂ ਹਨ। ਨਟਵਰ ਨੇ ਆਪਣੀ ਕਿਤਾਬ ‘ਚ ਰਾਜੀਵ ਗਾਂਧੀ, ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਯੁ.ਪੀ.ਏ ਸਰਕਾਰ ਸਬੰਧੀ ਕਈ ਹੈਰਾਨਕੁਨ ਖੁਲਾਸੇ ਕੀਤੇ ਹਨ ਅਤੇ ਉਹ ਆਪਣੀ ਕਿਤਾਬ ਕਾਰਨ ਚਰਚਾ ‘ਚ ਬਣੇ ਹੋਏ ਹਨ।

WRITTEN BY