ਨਵੀਂ ਦਿੱਲੀ, 2 ਅਗਸਤ (ਪੀ. ਟੀ)- ਭਾਰਤ ਨੇ ਸ਼ਨਿਵਾਰ ਨੂੰ ਕਿਹਾ ਕਿ ਉਹ ਆਪਣੇ ਹਿੱਤਾਂ ਨਾਲ ਸਮਝੌਤਾ ਕੀਤੇ ਬਗੈਰ ਵਿਸ਼ਵ ਵਪਾਰ ਸਮਝੌਤੇ ਨੂੰ ਲੈ ਕੇ ਪ੍ਰਤੀਬੱਧ ਹੈ ਅਤੇ ਇਕ ਮਹੀਨੇ ਬਾਅਦ ਜਦੋਂ ਗੱਲਬਾਤ ਸ਼ੁਰੂ ਹੋਵੇਗੀ ਤਾਂ ਮੈਂਬਰਾਂ ਨਾਲ ਫਿਰ ਤੋਂ ਵਾਰਤਾ ਲਈ ਤਿਆਰ ਹੋਵੇਗਾ। ਵਿਕਸਿਤ ਦੇਸ਼ਾਂ ਦਾ ਕਹਿਣਾ ਹੈ ਕਿ ਖੁਰਾਕ ਸੁਰੱਖਿਆ ‘ਤੇ ਭਾਰਤ ਦੇ ਆਪਣੇ ਰੁਖ ‘ਤੇ ਕਾਇਮ ਰਹਿਣ ਨਾਲ ਜਿਨੇਵਾ ‘ਚ ਡਬਲਿਊ. ਟੀ. ਓ ਵਾਰਤਾ ਤਾਰਕਕ ਸਿੱਟੇ ਤੱਕ ਨਹੀਂ ਪਹੁੰਚ ਪਾਈ। ਸਰਕਾਰ ਦੇ ਇਕ ਉੱਚ ਪੱਧਰ ਦੇ ਸੂਤਰ ਨੇ ਕਿਹਾ ਕਿ ਡਬਲਿਊ. ਟੀ. ਓ. ਗੱਲਬਾਤ ਸਤੰਬਰ ‘ਚ ਫਿਰ ਸ਼ੁਰੂ ਹੋਵੇਗੀ। ਉਹ ਖੁਰਾਕ ਸੁਰੱਖਿਆ ਦੇ ਸੰਦਰਭ ‘ਚ ਆਪਣੇ ਸਪਸ਼ਟ ਰੁਖ ਅਤੇ ਵਪਾਰ ਸਰਲੀਕਰਨ ਸਮਝੌਤੇ ਨੂੰ ਲੈ ਕੇ ਪ੍ਰਤੀਬੱਧਤਾ ਦੀ ਸਾਫ ਸਮਝ ਨਾਲ ਪਹਿਲੇ ਦਿਨ ਤੋਂ ਗੱਲਬਾਤ ‘ਚ ਸ਼ਾਮਲ ਹੋਣ ਲਈ ਤਿਆਰ ਹੈ। ਸੂਤਰਾਂ ਨੇ ਕਿਹਾ ਕਿ ਵਪਾਰ
ਸਰਲੀਕਰਨ ਸਮਝੌਤਾ ( ਟੀ. ਐਫ. ਏ.) ਅਤੇ ਖੁਰਾਕ ਸੁਰੱਖਿਆ ਨਾਲ ਹੀ ਪਾਸ ਹੋਵੇ ਅਤੇ ਉਹ ਇਸ ਦੇ ਲਈ ਕੰਮ ਕਰਨਗੇ।



