ਚੰਡੀਗੜ, 2 ਅਗਸਤ (ਪੀ. ਟੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਐਮ.ਪੀ ਜਗਮੀਤ ਬਰਾੜ ਵੱਲੋਂ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰਾਨਾ ਤੇ ਅਨੁਚਿਤ ਬਿਆਨਬਾਜੀ ‘ਤੇ ਗੰਭੀਰ ਨੋਟਿਸ ਲੈਂਦਿਆਂ ਉਨ?ਾਂ ਨੂੰ ਕਾਰਨ ਦੱਸੋ ਨੋਟਿਸ ਜ਼ਾਰੀ ਕਰਕੇ 5 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ।ਬਾਜਵਾ ਨੇ ਕਿਹਾ ਕਿ ਇਹ ਨੋਟਿਸ ਏ.ਆਈ.ਸੀ.ਸੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ਼ ਡਾ. ਸ਼ਕੀਲ ਅਹਿਮਦ ਦੇ ਨਿਰਦੇਸ਼ਾਂ ‘ਤੇ ਜ਼ਾਰੀ ਕੀਤਾ ਗਿਆ ਹੈ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੀਡੀਆ ‘ਚ ਆ ਰਹੇ ਉਨ੍ਹਾਂ ਦੇ ਬਿਆਨ ‘ਤੇ ਗੌਰ ਨਾਲ ਵਿਚਾਰ ਕਰਨ ਤੋਂ ਬਾਅਦ ਪਾਰਟੀ ਅਗਵਾਈ ਨੇ ਗੰਭੀਰ ਨੋਟਿਸ ਲਿਆ ਹੈ ਕਿ ਉਨ੍ਹਾਂ ਵਰਗੇ ਇਕ ਸੀਨੀਅਰ ਆਗੂ ਪਾਸੋਂ ਅਜਿਹੇ ਗੈਰ ਜ਼ਿੰਮੇਵਾਰਾਨਾ ਵਤੀਰੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਨੂੰ ਸਾਲਾਂ ਤੋਂ ਪਾਰਟੀ ਪ੍ਰਧਾਨ ਦਾ ਵਿਸ਼ਵਾਸ ਹਾਸਿਲ ਹੈ। ਜੇਕ
ਰ ਕੋਈ ਗੰਭੀਰ ਮੁੱਦੇ ਹਨ, ਤਾਂ ਮੀਡੀਆ ‘ਚ ਆਉਣ ਦੀ ਬਜਾਏ ਉਨ?ਾਂ ਨੂੰ ਪਾਰਟੀ ਦੇ ਉਚਿਤ ਪਲੇਟਫਾਰਮ ‘ਤੇ ਰੱਖਣਾ ਚਾਹੀਦਾ ਹੈ।ਇਸ ਲੜੀ ਹੇਠ ਪਾਰਟੀ ਪ੍ਰਧਾਨ ਤੇ ਮੀਤ ਪ੍ਰਧਾਨ ਕੋਲੋਂ ਦੋ ਸਾਲਾਂ ਦੀ ਬ੍ਰੇਕ ਮੰਗਣ ਸਬੰਧੀ ਉਨ?ਾਂ ਦਾ ਬਿਆਨ ਉਸ ਵੇਲੇ ਹੋਰ ਵੀ ਗੈਰ ਜ਼ਿੰਮੇਵਾਰਾਨਾ ਤੇ ਅਨੁਚਿਤ ਹੈ, ਜਦੋਂ ਪਾਰਟੀ ਹਾਲੇ ਦੀਆਂ ਚੋਣਾਂ ‘ਚ ਹੋਏ ਨੁਕਸਾਨ ਦੇ ਕਾਰਨਾਂ ਤੇ ਹੱਲ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ, ਪੰਜਾਬ ‘ਚ ਪਾਰਟੀ ਦੋ ਮਹੱਤਵਪੂਰਨ ਜ਼ਿਮਨੀ ਚੋਣਾਂ ਲੜ ਰਹੀ ਹੈ। ਉਨ?ਾਂ ਵਰਗੇ ਸੀਨੀਅਰ ਆਗੂਆਂ ਵੱਲੋਂ ਅਜਿਹੇ ਬਿਆਨ ਪਾਰਟੀ ਉਮੀਦਵਾਰਾਂ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।



