ਪੰਜਾਬ ਵਿਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਨਵਾਂ ਖੁਲਾਸਾ ਹੁੰਦਾ ਹੀ ਰਹਿੰਦਾ ਹੈ। ਇਸ ਸਬੰਧੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇਤਾ ਨੇ ਹੀ ਭੋਲਾ ਦੀ ਮਦਦ ਕੀਤੀ ਸੀ। ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਨਸ਼ਾ ਤਸਕਰੀ ਦੇ ਕੇਸ ‘ਚ ਭੋਲਾ ਨੂੰ ਪਹਿਲੀ ਵਾਰ ਬਰੀ ਕਰਵਾਉਣ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਦਾ ਹੱਥ ਸੀ। ਬਾਦਲ ਨੇ ਕਿਹਾ ਕਿ ਭੋਲਾ ‘ਤੇ ਸੰਨ 2000 ਵਿਚ ਐਫ.ਆਈ.ਆਰ. ਦਰਜ ਹੋਈ ਸੀ। 2005 ‘ਚ ਜਦੋਂ ਉਹ ਇਸ ਕੇਸ ਤੋਂ ਬਰੀ ਹੋਇਆ ਤਾਂ ਰਾਮਪੁਰਾ ਫੂਲ ਦੇ ਤਬਕੇ ਦੇ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਮਦਦ ਕੀਤੀ ਸੀ। ਉਧਰ ਗੁਰਪ੍ਰੀਤ ਕਾਂਗੜ ਨੇ ਇਸ ਮਾਮਲੇ ਵਿਚ ਬੋਲਦਿਆਂ ਹੋਇਆਂ ਕਿਹਾ ਕਿ ਬਾਦਲ ਇਹ ਭੁੱਲ ਰਹੇ ਹਨ ਕਿ ਭੋਲਾ ਜਿਸ ਸਮੇਂ ਬਰੀ ਹੋਇਆ ਸੀ ਉਸ ਸਮੇਂ ਮੈਂ ਅਕਾਲੀ ਦਲ
ਵਿਚ ਸਾਂ। 2006 ਵਿਚ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਪਰਤ ਆਇਆ ਸੀ। ਅਸਲ ਵਿਚ ਭੋਲਾ ਦਾ ਸਬੰਧ ਸੁਖਬੀਰ ਦੇ ਰਿਸ਼ਤੇਦਾਰ ਮਜੀਠੀਆ ਨਾਲ ਹੈ।



