ਪਟਿਆਲਾ 31 ਜੁਲਾਈ (ਸਟਾਫ ਰਿਪੋਰਟਰ)- ਬਾਬਾ ਨਿਧਾਨ ਸਿੰਘ ਜੀ ਇੰਟਰਨੈਸਂਨਲ ਸੁਸਾਇਟੀ ਦੀ ਅਹਿਮ ਬੈਠਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ। ਜਿਸ ਵਿੱਚ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਲੰਗਰਾਂ ਦੀ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਂਪੁਰਸ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਦੀ ਤਿਆਰੀ ਲਈ ਵਿਚਾਰ- ਚਰਜਾ ਹੋਈ। ਸੁਸਇਟੀ ਦੇ ਬਾਨੀ ਡਾ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਬਾਬਾ ਜੀ ਦੀ ਯਾਦ ਅੰਦਰ ਸਲਾਨਾ ਸਮਾਗਮ 4 ਅਗਸਤ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸ ਸੱਟਡੀਜ ਸਿੱਖਇਜਮ ਬਹਾਦਰਗੜ੍ਹ ਪਟਿਆਲਾ ਵਿੱਚ ਕਰਾਇਆ ਜਾ ਰਿਹਾ ਹੈ। ਇਸ ਮੌਕੇ ਬਾਬਾ ਨਿਧਾਨ
ਸਿੰਘ ਜੀ ਦੀ ਯਾਦ ਵਿੱਚ 8ਵਾਂ ਸੈਮੀਨਾਰ ਕਰਵਾਇਆ ਜਾਵੇਗਾ। ਦਸਵੰਧ ਸੰਸਥਾ ਅਤੇ ਸਮਾਜ ਸੇਵਾ ਵਿਸੇ ਤੇ ਕਰਵਾਏ ਜਾ ਰਹੇ ਸਮਾਗਮ ਦੀ ਪ੍ਰਧਾਨਗੀ ਡਾ ਜਸਪਾਲ ਸਿੰਘ ਵਾਈਸ ਚਾਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ। ਕੁਜੀਵਤ ਭਾਸਣ ਪ੍ਰਿੰਸੀਪਲ ਸਵਰਨਜੀਤ ਸਿੰਘ ਸਾਬਕਾ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ ਅਤੇ ਭਾਸਣ ਡਾਕਟਰ ਬਲਵੰਤ ਸਿੰਘ ਢਿਲੋ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਡਾ ਗੁਰਬੀਰ ਸਿੰਘ ਮੁੱਖੀ ਧਰਮ ਅਧਿਐਨ ਵਿਭਾਗ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇਣਗੇ। ਸੁਸਾਇਟੀ ਵਲੋਂ ਚੌਥਾ 2014 ਐਵਾਰਡ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਉਨ੍ਹਾਂ ਦੁਬਾਰਾ ਕੀਤੇ ਗਏ ਸੇਵਾ ਕਾਰਜਾਂ ਨੂੰ ਦੇਖਦੇ ਹੋਏ ਦਿੱਤਾ ਜਾ ਰਿਹਾ ਹੈ। ਇਸ ਮੌਕੇ ਡਾ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਬਾਬਾ ਜੀ ਦੇ ਜੀਵਨ ਸਬੰਧੀ ਕਿਤਾਬ ਰਲੀਜ ਕੀਤੀ ਜਾਵੇਗੀ। ਅਤੇ ਇਸ ਸੈਮੀਨਾਰ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਨੂੰ ਧਾਰਮਿਕ ਪੁਸਤਕਾਂ, ਕਲੰਡਰ ਅਤੇ ਬੂਟਿਆਂ ਦਾ ਪ੍ਰਸਾਦਿ ਵੀ ਵੰਡਿਆ ਜਾਵੇਗਾ। ਸੈਮੀਨਾਰ ਦੌਰਾਨ ਮੁਫਤ ਮੈਡੀਕਲ ਚੈਂਕਅਪ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਡਾ ਅਮਰਜੀਤ ਸਿੰਘ, ਸੰਤ ਜਸਵੀਰ ਸਿੰਘ ਕਾਲੇਮਾਲੇ ਵਾਲੇ, ਕੁਲਜੀਤ ਸਿੰਘ ਮੱਲੀ, ਸੁਖਦਰਸਨ ਸਿੰਘ ਮਿਹੋਣ, ਡਾ ਅਮਰ ਸਿੰਘ ,ਧਰਮਿੰਦਰ ਸਿੰਘ ਠਾਕਰਗੜ੍ਹ, ਗੁਰਲਾਲ ਸਿੰਘ ਨਲੀਨੀ, ਕਰਨੈਲ ਸਿੰਘ ਵਿਰਕ, ਗੁਰਜੀਤ ਸਿੰਘ ਉ¤ਪਲੀ, ਹਰਮਹਿੰਦਰ ਸਿੰਘ ਨਾਭਾ, ਗੁਰਦੀਪ ਸਿੰਘ ਢਿਲੋਂ, ਆਤਮ ਪ੍ਰਕਾਸ ਸਿੰਘ ਬੇਦੀ, ਕਰਨਵੀਰ ਸਿੰਘ ਲਾਲ ਜੀ, ਸੁਰਿੰਦਰ ਸਿੰਘ ਚੌਹਾਨ,ਭਾਈ ਰਾਜਿੰਦਰਪਾਲ ਸਿੰਘ ਨਾਭਾ, ਗੁਰਤੇਜ ਸਿੰਘ ਅੱਤਲਾ,ਕੁਲਵਿੰਦਰ ਸਿੰਘ ਮੱਲੀ, ਸੁਖਵਿੰਦਰ ਸਿੰਘ, ਤੋਂ ਇਲਾਵਾਂ ਸੁਸਾਇਟੀ ਮੈਂਬਰ ਹਾਜਰ ਸਨ।



