ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪੂਣੇ ਜ਼ਿਲ੍ਹੇ ਦੇ ਅੰਬੇ ਪਿੰਡ ਤਾਲੁਕ ਵਿੱਚ ਅੱਜ ਮਲਿਨ ਪਿੰਡ ਦਾ ਦੌਰਾ ਕੀਤਾ। ਸ਼੍ਰ੍ਰੀ ਸਿੰਘ ਨੇ ਜ਼ਮੀਨ ਧਸਣ ਵਾਲੇ ਉਸ ਖੇਤਰ ਵਿੱਚ ਗਏ ਜਿੱਥੇ 158 ਲੋਕ ਮਲਬੇ ਹੇਠ ਦੱਬੇ ਗਏ ਸਨ। ਗ੍ਰਹਿ ਮੰਤਰੀ ਨੇ ਮ੍ਰਿਤਕ ਦੇ ਰਿਸਤੇਦਰਾਂ ਪ੍ਰਤੀ ਗਹਿਰੀ ਹਮਦਰਦੀ ਪ੍ਰਗਟ ਕੀਤੀ। ਘਟਨਾ ਵਾਲੀ ਥਾਂ ਉਤੇ ਜ਼ਿਲ੍ਹਾ ਮੈਜਿਸਟ੍ਰੇਟ, ਪੁਲਿਸ ਮੁੱਖੀ ਅਤੇ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ ਦੇ ਕਮਾਂਡੇਂਟ ਨੇ ਉਨ੍ਹਾਂ ਨੂੰ ਰਾਹਤ ਕੰਮਾਂ ਬਾਰੇ ਜਾਣਕਾਰੀ ਦਿੱਤੀ। ਹੁਣ ਤੰਕ 31 ਲਾਸਾਂ ਕੱਢੀਆਂ ਜਾ ਚੁੱਕੀਆਂ ਹਨ ਤੇ 8 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਰਾਜ ਸਰਕਾਰ ਦਾ ਤੰਤਰ ਸਰਗਰਮ ਹੋ ਕੇ ਰਾਹਤ ਅਤੇ ਬਚਾਓ ਕਾਰਜਾਂ ਵਿੱਚ ਲੱਗਾ ਹੋਇਆ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮਤਰੀ ਨੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਦਾ ਦੌਰਾਨ ਕਰਨ ਦਾ ਕੰਮ ਸੌਂਪਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਰਿਸਤੇਦਾਰਾਂ ਪ੍ਰਤੀ ਹਮਦਰਦੀ ਭੇਜੀ ਹੈ।



