Skip to content
Independent perspectives. Global stories.
BREAKING

ਲੈ. ਜਨਰਲ ਐਨ ਪੀ ਐਸ ਹੀਰਾ ਨੇ ਵਜ਼ਰਾਕੋਰ ਦੀ ਕਮਾਨ ਸੰਭਾਲੀ

Share this story

Page-1_26 ਜਲੰਧਰ, 31 ਜੁਲਾਈ (ਪੀ. ਟੀ)- ਲੈਫ. ਜਨਰਲ ਨਰਿੰਦਰ ਪਾਲ ਸਿੰਘ ਹੀਰਾ ਨੇ ਅੱਜ ਇੱਥੇ ਵਜਰਾ ਕੌਰ ਦੇ ਜਨਰਲ ਆਫਿਸਰ ਕਮਾਂਡਿੰਗ ਦਾ ਕਾਰਜਭਾਰ ਸੰਬਾਲ ਲਿਆ। ਲੈਫ. ਜਨਰਲ ਹੀਰਾ ਨੇ ਸਿੱਖ ਲਾਈਟ ਇਨਫੈਟ੍ਰੀ ਦੇ ਕਰਨਲ ਆਫ ਦੀ ਰੈਜੀਮੈਂਟ ਦੀ ਵੀ ਕਮਾਨ ਸੰਭਾਲੀ, ਇਹ ਕਾਰਜਬਾਰ ਉਨ੍ਹਾਂ ਨੇ ਸੇਨਾਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਜਨਰਲ ਬਿਕਰਮ ਸਿੰਘ ਤੋਂ ਪ੍ਰਾਪਤ ਕੀਤਾ।ਨੈਸ਼ਨਲ ਡਿਫੈਂਸ ਅਕੈਡਮੀ (ਐਨ ਡੀ ਏ) ਖੜਗਵਸਲਾ ਦੇ ਵਿਦਿਆਰਥੀ ਲੈਫ. ਜਨਰਲ ਹੀਰਾ ਨੇ 16 ਦਿਸੰਬਰ 1978 ਨੂੰ ਸਿੱਖ ਲਾਈਟ ਇਨਫੈਂਟ੍ਰੀ ਵਿੱਚ ਕਮੀਸ਼ਨ ਪ੍ਰਾਪਤ ਕੀਤਾ। ਫੌਜੀ ਅਧਿਕਾਰੀ ਨੂੰ ਪੱਛਮ ਤੇ ਪੂਰਬ ਖੇਤਰਾਂ ’ਚ ਫੌਜ ਦੇ ਆਪ੍ਰੇਸ਼ਨਾਂ ਅਤੇ ਜੰਮੂ ਕਸ਼ਮੀਰ ਤੇ ਉ¤ਤਰ-ਪੂਰਬ ’ਚ ਚਲ ਰਹੇ ਅੱਤਵਾਦ ਵਿਰੋਧੀ ਮੁਹਿੰਮਾਂ ਦਾ ਬਹੁਤ ਅਨੁਭਵ ਹੈ। ਉਨ੍ਹਾਂ ਨੇ ਆਪਣੇ

ਕਾਰਜਕਾਲ ਦੌਰਾਣ ਕਈਂ ਪ੍ਰਤਿਸ਼ਠਤ ਕਮਾਂਡ, ਸਟਾਫ ਤੇ ਇਨਸਟ੍ਰਕਸ਼ਨਲ ਅਹੁਦਿਆਂ ’ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਅਪ੍ਰੇਸ਼ਨ ਰਾਈਨੋ ਦੌਰਾਣ ਅੱਤਵਾਦ ਵਿਰੋਧੀ ਮੁਹਿੰਮ ’ਚ ਲੱਗੀ ਆਪਣੀ ਇਨਫੈਂਟ੍ਰੀ ਬਟਾਲਿਅਨ ਦੀ ਅਗਵਾਈ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਜੰਮੂ ਕਸ਼ਮੀਰ ਦੀ ਲਾਈਨ ਆਫ ਕੰਟਰੋਲ ਤੇ ਇਨਫੈਂਟ੍ਰੀਬ੍ਰਿਗੇਡ ’ਤੇ ਡੀਵੀਜ਼ਨ ਦੀ ਕਮਾਨ ਕੀਤੀ। ਜਨਰਲ ਹੀਰਾ ਨੂੰ ਕਈਂ ਇਸ ਤਰ੍ਹਾਂ ਦੀਆਂ ਫੌਜੀ ਮੁਹਿੰਮਾਂ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਅਧਿਕਾਰੀਆਂ ਤੇ ਜਵਾਨਾਂ ਨੂੰ ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰੀਆ ਚੱਕਰ ਸੈਨਾ ਮੈਡਲ ਤੇ ਵੱਡੀ ਗਿਣਤੀ ’ਚ ਹੋਰ ਕਈਂ ਬਹਾਦੁਰੀ ਅਵਾਰਡ ਪ੍ਰਾਪਤ ਕਰਨ ਦਾ ਮੌਕਾ ਮਿਲਿਆ।

WRITTEN BY