ਜੋਸ਼ੀ ਨੂੰ ਗਠਜੋੜ ਧਰਮ ਦੀ ਉ¦ਘਣਾ ਤੋਂ ਰੋਕਣ ਲਈ ਭਾਜਪਾ ਪ੍ਰਧਾਨ ਕਮਲ ਸ਼ਰਮਾਂ ਨੂੰ ਅਪੀਲ
ਚੰਡੀਗੜ•, 30 ਜੁਲਾਈ- ਸ੍ਰੋਮਣੀ ਅਕਾਲੀ ਦਲ ਨੇ ਸਥਾਨਿਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਇਨਪੁੱਟ ਟੈਕਸ ਕਰੈਡਿਟ ਦੇ ਮਾਮਲੇ ’ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸ੍ਰੀ ਜੋਸ਼ੀ ਨੂੰ ਗਠਜੋੜ ਦੇ ਧਰਮ ਦੇ ਸਿਧਾਂਤਾਂ ਦੀ ਉ¦ਘਣਾ ਕਰਨ ਤੋਂ ਰੋਕਣ ਅਤੇ ਮੰਤਰੀ ਮੰਡਲ ਦੀ ਸਮੂਹਿਕ ਜਿੰਮੇਂਵਾਰੀ ’ਤੇ ਖੜ•ੇ ਰਹਿਣ ਲਈ ਸ੍ਰੀ ਜੋਸ਼ੀ ਨੂੰ ਨਿਰਦੇਸ਼ ਜਾਰੀ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਨੂੰ ਅਪੀਲ ਕੀਤੀ ਹੈ।ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸ. ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਸ੍ਰੀ ਜੋਸ਼ੀ ਵੱਲੋਂ ਵੈਟ ਐਕਟ ਵਿੱਚ ਕੀਤੀ ਸੋਧ ਤਰੁੰਤ ਵਾਪਿਸ ਨਾ ਕਰਨ ਦੀ ਸੂਰਤ ਵਿੱਚ ਅੰਦੋਲਨ ਕਰਨ ਦਾ ਦਿੱਤਾ ਗਿਆ
ਅਲਟੀਮੇਟਮ ਨਾ ਕੇਵਲ ਹੈਰਾਨੀਜਨਕ ਸਗੋਂ ਅਪ੍ਰਵਾਨ ਕਰਨ ਯੋਗ ਹੈ। ਉਨ•ਾਂ ਕਿਹਾ ਕਿ ਇਹ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਜੋਸ਼ੀ ਅਕਤੂਬਰ 2013 ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਹਾਜ਼ਰ ਸਨ ਜਿਸ ਨੇ ਵੈਟ ਐਕਟ ਦੀ ਧਾਰਾ 13 (1) ਵਿੱਚ ਸੋਧ ਕਰਨ ਦੀ ਫੈਸਲਾ ਲਿਆ ਸੀ। ਸ੍ਰੀ ਗਰੇਵਾਲ ਨੇ ਕਿਹਾ ਕਿ ਉਨ•ਾਂ ਨੇ ਕੇਵਲ ਕੈਬਨਿਟ ਵਿੱਚ ਹੀ ਨਹੀਂ ਸਗੋਂ ਵਿਧਾਨ ਸਭਾ ਦੇ ਬਜਟ ਸਮਾਗਮ ਵਿੱਚ ਵੀ ਉਸ ਵੇਲੇ ਇਸ ਦੀ ਪੁਸ਼ਟੀ ਕੀਤੀ ਸੀ ਜਦੋਂ ਇਹ ਮੁੱਦਾ ਵਿਚਾਰ ਲਈ ਆਇਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਸਾਰੇ ਮੰਤਰੀਆਂ ਨੂੰ ਗਠਜੋੜ ਦੇ ਧਰਮ ਦੇ ਸਿਧਾਂਤਾਂ ਨੂੰ ਨਿਭਾਉਣਾ ਚਾਹੀਦਾ ਹੈ ਅਤੇ ਸਮੂਹਿਕ ਜ਼ਿੰਮੇਂਵਾਰੀ ਲੈਣੀ ਚਾਹੀਦੀ ਹੈ।ਸਮੂਹਿਕ ਰੂਪ ਵਿੱਚ ਲਏ ਜਾਂਦੇ ਫੈਸਲਿਆਂ ਦੀ ਹਰੇਕ ਨੂੰ ਜ਼ਿੰਮੇਂਵਾਰੀ ਲੈਣੀ ਚਾਹੀਦੀ ਹੈ ਅਤੇ ਇਹ ਨਹੀਂ ਦਰਸਾਉਣਾ ਚਾਹੀਦਾ ਕਿ ਉਹ ਉਸ ਫੈਸਲੇ ਵਿੱਚ ਸ਼ਾਮਲ ਨਹੀਂ ਸੀ। ਆਈ ਟੀ ਸੀ ਦੇ ਮੁੱਦੇ ’ਤੇ ਬੋਲਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਲੋਕਾਂ ਤੋਂ ਫੀਡਬੈਕ ਲੈਣ ਅਤੇ ਇਸ ’ਤੇ ਪ੍ਰਤੀਕਿਰਿਆ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਵੱਖ ਵੱਖ ਵਪਾਰਕ ਗਰੁੱਪਾਂ ਦੇ ਕੋਲੋਂ ਪ੍ਰਾਪਤ ਹੋਈ ਫੀਡਬੈਕ ਦੇ ਅਧਾਰ ’ਤੇ ਹੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਟਾਕ ’ਤੇ ਆਈ ਟੀ ਸੀ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਉਨ•ਾਂ ਕਿਹਾ ਕਿ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਮਨੋਰੰਜਨ ਕਾਲੀਆ ਨੇ ਵੀ ਇਸ ਸਬੰਧ ਵਿੱਚ ਉਪ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ।
ਸ੍ਰੀ ਗਰੇਵਾਲ ਨੇ ਕਿਹਾ ਕਿ ਵੈਟ ਐਕਟ ਵਿੱਚ ਸੋਧ ਪਿੱਛੇ ਬੁਨਿਆਦੀ ਵਿਚਾਰ ਟੈਕਸ ਚੋਰੀ ’ਤੇ ਪੂਰੀ ਤਰ•ਾਂ ਨਿਯੰਤਰਣ ਕਰਨਾ ਸੀ। ਇਸ ਸਬੰਧ ਵਿੱਚ ਇਹ ਫੀਡਬੈਕ ਮਿਲੀ ਸੀ ਕਿ ਪੰਜਾਬ ਵਿੱਚ 2.49 ਰਜਿਸਟਡ ਵਪਾਰੀਆਂ ਵਿੱਚੋਂ ਕੇਵਲ 1063 ਵਪਾਰੀ ਹੀ ਵੈਟ ਦੀ ਕੁੱਲ ਪ੍ਰਾਪਤੀ ਦਾ 85 ਫੀਸਦੀ ਟੈਕਸ ਅਦਾ ਕਰਦੇ ਹਨ। ਕੁੱਲ ਵਪਾਰੀਆਂ ਵਿੱਚੋਂ ਕੇਵਲ 3000 ਵਪਾਰੀ ਟੈਕਸ ਦਾ 90 ਫੀਸਦੀ ਹਿਸਾ ਜਮ•ਾ ਕਰਦੇ ਹਨ ਜਦਕਿ 1.44 ਲੱਖ ਡੀਲਰਾਂ ਨੇ ਕੋਈ ਟੈਕਸ ਨਹੀਂ ਦਿੱਤਾ। ਸ੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਵੈਟ ਐਕਟ ਵਿੱਚ ਸੋਧ ਦਾ ਫੈਸਲਾ ਟੈਕਸਾਂ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਨੂੰ ਦਰੁਸਤ ਕਰਨਾ ਸੀ ਪਰ ਵਪਾਰੀਆਂ ਨੇ ਇਸ ਦੇ ਅਮਲ ਵਿੱਚ ਕੁਝ ਸਮੱਸਿਆਵਾਂ ਦਾ ਜਿਕਰ ਕੀਤਾ ਹੈ ਜਿਸ ਕਰਕੇ ਇਸ ਫੈਸਲੇ ਨੂੰ ਵਾਪਿਸ ਲਿਆ ਗਿਆ ਹੈ। ਸਰਕਾਰ ਵੱਲੋਂ ਇਸ ਤਰ•ਾਂ ਦੇ ਮਾਮਲਿਆਂ ਵਿੱਚ ਫੀਡਬੈਕ ਲਈ ਜਾਂਦੀ ਹੈ ਇਹ ਫੈਸਲਾ ਵੀ ਫੀਡਬੈਕ ਦੇ ਅਧਾਰ ’ਤੇ ਵਾਪਿਸ ਲਿਆ ਗਿਆ ਹੈ। ਉਨ•ਾਂ ਨੇ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੰਤਰੀਆਂ ਨੂੰ ਇਹ ਜਾਣੂ ਕਰਵਾਉਣ ਕਿ ਉਹ ਸਮੂਹਿਕ ਫੈਸਲਿਆਂ ਤੋਂ ਆਪਣੇ ਆਪ ਨੂੰ ਅਲੱਗ ਕਰਕੇ ਨਾ ਪੇਸ਼ ਕਰਨ।



