Skip to content
Independent perspectives. Global stories.
BREAKING

ਭਾਰਤੀ ਫੌਜ ਵਿੱਚ ਔਰਤਾਂ ਨੂੰ ਕਮਾਨ ਸੰਭਾਲਣ ਦੀ ਤਿਆਰੀ

Share this story

ਸੰਨ 2015 ਤੱਕ ਬਦਲੇਗਾ ਫੌਜ ਦਾ ਚਿਹਰਾ ਮੋਹਰਾ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ  -ਜਲੰਧਰ, 30 ਜੁਲਾਈ- ਭਾਰਤੀ ਫੌਜ ਵਿੱਚ ਜਲਦ ਹੀ ਔਰਤਾਂ ਨੂੰ ਕਮਾਨ ਸੰਭਾਲਣ ਦੀ ਤਿਆਰੀ ਹੋ ਰਹੀ ਹੈ। ਪਰ ਇਹ ਮੌਕਾ 2015 ਵਿੱਚ ਸੈਨਾਂ ’ਚ ਕਮਿਸ਼ਨ ਲੈਣ ਵਾਲੀਆਂ ਮਹਿਲਾਵਾਂ ਨੂੰ ਹੀ ਮਿਲੇਗਾ। ਫੌਜ ਵਿੱਚ ਔਰਤਾਂ ਨੂੰ ਦਾਖਲਾ 1991 ਵਿੱਚ ਮਿਲਿਆ ਸੀ। ਪ੍ਰੰਤੂ ਉਨ੍ਹਾਂ ਬਾਰੇ ਫੌਜ ਦਾ ਰਵੱਈਆ ਹਮੇਸ਼ਾ ਸੰਕੋਚ ਵਾਲਾ ਰਿਹਾ ਹੈ। 2008 ਵਿੱਚ ਅਦਾਲਤ ਦੇ ਫੈਂਸਲੇ ਤੋਂ ਬਾਅਦ ਪਹਿਲਾਂ ਸਮੁੰਦਰੀ ਫੌਜ ਅਤੇ ਹਵਾਈ ਫੌਜ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਦਿੱਤਾ ਗਿਆ ਪਰ ਥਲ ਸੈਣਾ ਵਿੱਚ ਔਰਤਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਸਥਾਈ ਕਮਿਸ਼ਨ ਮਿਲਿਆ। ਫਿਲਹਾਲ ਫੌਜ ਦੇ ਕਾਨੂੰਨੀ, ਇੰਟੈਲੀਜੈਂਸੀ ਅਤੇ ਸਪਲਾਈ ਵਿੰਗ ਵਿੱਚ ਹੀ ਔਰਤਾਂ ਨੂੰ ਕਮਿਸ਼ਨ ਮਿਲਦਾ ਹੈ। ਹੁਣ 2031 ਦੇ

ਕਰੀਬ ਔਰਤਾਂ ਨੂੰ ਐਵੀਏਸ਼ਨ ਅਤੇ ਸਿਗਨਲ ਵਰਗੀਆਂ ਸ਼ਾਖਾਵਾਂ ਵਿੱਚ ਸਥਾਈ ਕਮਿਸ਼ਨ ਦਿੱਤਾ ਗਿਆ ਹੈ। ਭਾਰਤੀ ਫੌਜ ਵਿੱਚ ਔਰਤਾਂ ਦੀ ਹਾਲਤ ਕਿਹੋ ਜਿਹੀ ਹੈ ਇਸ ਦਾ ਅੰਦਾਜ਼ਾ ਇਸ ਅੰਕੜੇ ਤੋਂ ਲੱਗ ਸਕਦਾ ਹੈ ਕਿ 12 ਲੱਖ ਦੀ ਥੱਲ ਸੈਣਾ ਵਿੱਚ ਮਹਿਜ਼ 2250 ਔਰਤਾਂ ਹਨ, ਉਹ ਵੀ ਅਫਸਰ ਹਨ। 99 ਹਜ਼ਾਰ ਨਫਰੀ ਵਾਲੀ ਸਮੁੰਦਰੀ ਫੌਜ ਵਿੱਚ ਸਿਰਫ 465 ਮਹਿਲਾ ਅਫਸਰ ਅਤੇ ਅਤੇ ਇੱਕ ਲੱਖ ਚਾਲੀ ਹਜ਼ਾਰ ਨਫਰੀ ਵਾਲੀ ਹਵਾਈ ਫੌਜ ਵਿੱਚ ਸਿਰਫ  1100 ਮਹਿਲਾ ਅਫਸਰ ਹਨ। ਪੈਰਾਮਿਲਟਰੀ ਵਿੱਚ ਵੀ ਮਹਿਲਾ ਜਵਾਨਾਂ ਦੀ ਭਰਤੀ ਹੋ ਰਹੀ ਹੈ। ਔਰਤਾਂ ਨੂੰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉਪਰ ਭਾਰਤੀ ਚੋਂਕੀਆਂ ’ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਸਰਹੱਦ ’ਤੇ ਗਸ਼ਤ ਵੀ ਕਰਦੀਆਂ ਹਨ। ਹੁਣ 15 ਸਾਲ ਬਾਅਦ ਭਾਰਤੀ ਫੌਜ ਵਿੱਚ ਮਹਿਲਾ ਅਧਿਕਾਰੀ ਆਪਣੀ ਯੁਨਿਟ ਦੀ ਕਮਾਂਡ ਵੀ ਕਰ ਸਕਣਗੀਆਂ। ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਦਾਅਵਾ ਹੈ ਕਿ ਜਿਆਦਾਤਰ ਮੌਕਿਆਂ ’ਤੇ ਮਹਿਲਾ ਫੌਜੀ ਅਧਿਕਾਰੀਆਂ ਨੇ ਮਰਦ ਅਧਿਕਾਰੀਆਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਫੌਜ ਵੱਲੋਂ ਉਨ੍ਹਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਹੁਣ ਜਦੋਂ ਫੌਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਕਮਾਨ ਦੇਣ ਦੀ ਗੱਲ ਹੋ ਰਹੀ ਹੈ ਤਾਂ ਅਜਿਹਾ ਅਦਾਲਤ ਦੇ ਦਖਲ ਕਾਰਨ ਸੰਭਵ ਹੋਇਆ ਹੈ। ਫੌਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਹਾਇਕ ਭੂਮਿਕਾ ਵਜੋਂ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਲੜਾਈ ਦੇ ਮੈਦਾਨ ਵਿੱਚ ਜਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ। ਸਮੁੰਦਰੀ ਜਹਾਜਾਂ ਵਿੱਚ ਵੀ ਮਹਿਲਾ ਅਧਿਕਾਰੀਆਂ ਨੂੰ ਜਾਨ ਦੀ ਮਨਾਹੀ ਹੈ। ਹਵਾਈ ਫੌਜ ਦੇ ਜੰਗੀ ਜਹਾਜਾਂ ਵਿੱਚ ਵੀ ਮਹਿਲਾ ਅਧਿਕਾਰੀਆਂ ਨੂੰ ਤੈਨਾਤੀ ਨਹੀਂ ਮਿਲ ਰਹੀ। ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿੱਚ ਮਹਿਲਾ ਪਾਇਲਟ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਹਾਲ ਹੀ ਵਿੱਚ ਪਾਕਿਸਤਾਨੀ ਹਵਾਈ  ਫੌਜ ਦੀ ਫਲਾਈਟ ਲੈਫਟੀਨੈਂਟ ਆਇਸ਼ਾ ਫਰੂਕ ਨੇ ਦੁਨੀਆਂ ਦੀ ਪਹਿਲੀ ਮਹਿਲਾ ਫਾਇਟਰ ਪਾਇਲਟ ਹੋਣ ਦਾ ਗੌਰਵ ਹਾਸਿਲ ਕੀਤਾ ਹੈ। ਫੌਜ ਦੇ ਇੱਕ ਵੱਡੇ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਭਾਰਤ ਦੇ ਹਾਲਾਤ ਥੋੜੇ ਵੱਖਰੇ ਹਨ ਇਸ ਲਈ ਔਰਤਾਂ ਨੂੰ ਅਚਾਨਕ ਉਪਰ ਨਹੀਂ ਲਿਜਾਇਆ ਜਾ ਸਕਦਾ ਇਸ ਲਈ ਸਿਖਲਾਈ ਅਤੇ ਮਾਹੌਲ ਬਣਾਉਣ ਦੀ ਜ਼ਰੂਰਤ ਹੈ। ਫੌਜ ਵਿੱਚ 5 ਸਾਲ ਕੰਮ ਕਰ ਚੁੱਕੀ ਕੈਪਟਨ ਸੁਸ਼ਮਾ ਸ਼ੰਕਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਮਾਨ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਔਰਤਾਂ ਲਈ ਵੱਖਰੀ ਨੈਸ਼ਨਲ ਡਿਫੈਂਸ ਅਕੈਡਮੀ ਬਣਾਉਣ ਦੀ ਜਰੂਰਤ ਹੈ। ਡਿਫੈਂਸ ਮਾਹਰ ਵੀ ਇਸ ਗੱਲ ਦੇ ਹੱਕ ਵਿੱਚ ਹਨ ਕਿ ਫੌਜ ਦਾ ਚਿਹਰਾ ਮਾਨਵੀ ਬਣਾਉਣ ਲਈ ਔਰਤਾਂ ਨੂੰ ਫੌਜ ਦੇ ਸਾਰੇ ਵਿੰਗਾਂ ਵਿੱਚ ਉ¤ਚੇ ਰੁੱਤਬੇ ਮਿਲਣੇ ਚਾਹੀਦੇ ਹਨ। ਇਸ ਨਾਲ  ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਵੀ ਘਟਣਗੀਆਂ। ਪਤਾ ਲੱਗਾ ਹੈ ਕਿ ਦੇਸ਼ ਦਾ ਰੱਖਿਆ ਮਤੰਰਾਲਾ ਇਸ ਮਾਮਲੇ ਉਪਰ ਤਿੱਖੀ ਨਜ਼ਰ ਰੱਖ ਰਿਹਾ ਹੈ। ਆਉਣ ਵਾਲੇ ਦੋ ਸਾਲਾਂ ਵਿੱਚ ਇਸ ਸਬੰਧੀ ਵੱਡੇ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ।

WRITTEN BY