Skip to content
Independent perspectives. Global stories.
BREAKING

ਸਹਾਰਨਪੁਰ ਹਿੰਸਾ : ਕਰਫਿਊ ’ਚ ਦਿੱਤੀ ਗਈ ਕੁੱਝ ਘੰਟੇ ਦੀ ਢਿੱਲ

Share this story

ਸਹਾਰਨਪੁਰ, 28 ਜੁਲਾਈ (ਪੀ. ਟੀ)- ਹਿੰਸਾ ਪ੍ਰਭਾਵਿਤ ਸਹਾਰਨਪੁਰ ਦੀ ਹਾਲਤ ‘ਚ ਥੋੜ੍ਹਾ ਸੁਧਾਰ ਹੋਣ ‘ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਨਵਾਂ ਸ਼ਹਿਰ ਇਲਾਕੇ ‘ਚ ਕੁੱਝ ਸਮੇਂ ਲਈ ਕਰਫਿਊ ‘ਚ ਢਿੱਲ ਦੇ ਦਿੱਤੀ ਤਾਂਕਿ ਲੋਕ ਆਪਣੀਆਂ ਦੈਨਿਕ ਜਰੂਰਤਾਂ ਦਾ ਸਾਮਾਨ ਬਾਜ਼ਾਰਾਂ ਤੋਂ ਖਰੀਦ ਸਕਣ। ਬਾਜ਼ਾਰਾਂ ਨੂੰ ਖੁੱਲ੍ਹਾ ਾ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਜ਼ਿਲ੍ਹਾ ਮੈਜਿਸਟਰੇਟ ਸੰਧਿਆ ਤਿਵਾਰੀ ਨੇ ਕਿਹਾ ਕਿ ਹਾਲਾਂਕਿ ਹਾਲਤ ‘ਚ ਥੋੜ੍ਹਾ ਸੁਧਾਰ ਵੇਖਣ ਨੂੰ ਮਿਲਿਆ, ਇਸਲਈ ਨਵਾਂ ਸ਼ਹਿਰ ‘ਚ ਕਰਫਿਊ ‘ਚ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਲਈ ਤੇ ਪੁਰਾਣਾ ਸ਼ਹਿਰ ਇਲਾਕਿਆਂ ‘ਚ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਵਜੇ ਤੱਕ ਲਈ ਛੂਟ ਦਿੱਤੀ ਗਈ ਹੈ। ਤਿਵਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਕਿਹਾ ਗਿਆ ਹੈ ਕਿ ਕਰਫਿਊ ‘ਚ ਢਿੱਲ ਦੇ ਦੌਰਾਨ ਉਹ ਕੜੀ ਨਿਗਰਾਨੀ ਰੱਖਣ ਤੇ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਲਈ ਤਣਾਆ ਪੈਦਾ ਕਰਨ ਵਾਲੇ ਲੋਕਾਂ ‘ਤੇ ਕਰੀਬੀ ਨਜ਼ਰ ਬਣਾਕੇ ਰੱਖੀ ਜਾਵੇ। ਉਨ੍ਹਾਂ ਨੇ ਕਿਹਾ

ਕਿ ਬਹੁਤ ਸਾਰੇ ਲੋਕਾਂ ਨੇ ਕੱਲ ਰਾਤ ਨੂੰ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਕਿਉਂਕਿ ਕਈ ਅਫਵਾਹਾਂ ਫੈਲਾਈਆਂ ਗਈਆਂ ਸਨ। ਲੇਕਿਨ 96 ਫ਼ੀਸਦੀ ਤੋਂ ਜ਼ਿਆਦਾ ਘਟਨਾਵਾਂ ‘ਚ ਸੱਚਾਈ ਨਹੀਂ ਪਾਈ ਗਈ। ਜਿਕਰਯੋਗ ਹੈ ਕਿ ਸ਼ਨੀਵਾਰ ਨੂੰ ਇੱਥੇ ਹੋਈ ਹਿੰਸਾ ‘ਚ ਤਿੰਨ ਲੋਕ ਮਾਰੇ ਗਏ ਸਨ ਤੇ 33 ਲੋਕ ਜ਼ਖ਼ਮੀ ਹੋ ਗਏ ਸਨ।

WRITTEN BY