Skip to content
Independent perspectives. Global stories.
BREAKING

ਪੰਜਾਬ ਵੱਲੋਂ ਸੀ.ਆਈ.ਆਈ. ਇਨਵੈਸਟ ਨਾਰਥ ਦੌਰਾਨ ਰਾਜ ਦੀ ਨਿਵੇਸ਼ਕ ਸਥਰੱਥਾ ਦਾ ਪ੍ਰਦਰਸ਼ਨ

Share this story

ਚੰਡੀਗੜ੍ਹ/ਦਿੱਲੀ, 28 ਜੁਲਾਈ (ਪੀ. ਟੀ. ਬਿਊਰੋ)- ਪੰਜਾਬ ਸਰਕਾਰ ਵੱਲੋਂ  ਕਨਫਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਵੱਲੋਂ ਨਵੀਂ ਦਿੱਲੀ ਵਿਖੇ ਕਰਵਾਈ ਸੀ.ਆਈ.ਆਈ. ਇਨਵੈਸਟ ਨਾਰਥ, 2014 ਦੌਰਾਨ “ਅਡਵਾਂਟੇਜ ਪੰਜਾਬ”  ਸੈਸ਼ਨ ਦੌਰਾਨ ਪੰਜਾਬ ਦੇ ਬੁਨਿਆਦੀ ਢਾਂਚੇ, ਸਿੱਖਿਆ, ਸ਼ਾਂਤਮਈ ਮਾਹੌਲ ਅਤੇ ਰਾਜਨੀਤਿਕ ਸਥਿਰਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਥੇ ਪੰਜਾਜ ਦੇ ਉੱਚ ਅਧਿਕਾਰੀਆਂ ਦੀਆਂ ਵੱਖ ਵੱਖ ਉਦਯੋਗਪਤੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ 4000 ਕਰੋੜ ਰੁਪਏ ਦੇ ਨਿਵੇਸ਼ਕ ਸੈਕਟਰ ਜਿਵੇਂ ਆਈ.ਟੀ., ਹਾਊਸਿੰਗ, ਆਟੋ, ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ, ਫੂਡ ਪ੍ਰੋਸੈਸਿੰਗ, ਲਾਈਫ ਸਾਇੰਸਿਜ਼ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਦੇ ਪ੍ਰਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪ੍ਰੋਗਰੈਸਿਵ ਪੰਜਾਬ ਮੁਹਿੰਮ ਤਹਿਤ ਰਾਜ

ਵਿੱਚ 8 ਮੈਗਾ ਇਨਵੈਸਟਮੈਂਟ ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚ ਰਿਲਾਇੰਸ, ਏਅਰਟੈਲ, ਆਈ. ਟੀ. ਸੀ., ਇਨਫੋਸਿਸ ਅਤੇ ਕਾਰਗਿਲ ਮੁੱਖ ਹਨ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸੀ.ਈ.ਓ. ਅਨਿਰੁੱਧ ਤਿਵਾੜੀ ਨੇ ਦੱਸਿਆ ਕਿ ਪੰਜਾਬ ਦੀ ਕਮਰਸ਼ੀਅਲ ਹੱਬ ਲੁਧਿਆਣਾ ਨੂੰ ਵਿਸ਼ਵ ਬੈਂਕ ਵੱਲੋਂ 2008 ਤੇ 2013 ਵਿੱਚ ਦੇਸ਼ ਵਿੱਚ ਬਿਜਨਸ ਲਈ ਸਭ ਤੋਂ ਵਧੀਆ ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਪੰਜਾਬ ਨੂੰ ਸਾਲ 2012 ਅਤੇ 2013 ਦੌਰਾਨ ਨਿਵੇਸ਼ ਪੱਖੋਂ ਸਭ ਤੋਂ ਵਧੀਆ ਤੀਜੇ ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦਾ ਬੁਨਿਆਦੀ ਢਾਂਚਾ, ਹੁਨਰਮੰਦ ਕਾਮੇ, ਉਦਯੋਗਪਤੀਆਂ ਦੇ ਪੱਖੀ ਸਰਕਾਰੀ ਨੀਤੀਆਂ ਆਦਿ ਪੰਜਾਬ ਨੂੰ ਨਿਵੇਸ਼ ਪੱਖੋਂ ਸਭ ਤੋਂ ਵਧੀਆ ਰਾਜ ਬਣਾਉਂਦੀਆਂ ਹਨ। ਉਨ੍ਹਾਂ ਰਾਜ ਵਿੱਚ ਨਵੇਂ ਆ ਰਹੇ ਪ੍ਰਾਜੈਕਟਾਂ ਜਿਵੇਂ ਮੁਹਾਲੀ ਵਿਖੇ ਆਈ.ਟੀ.ਸਿਟੀ, ਨਿਊ ਚੰਡੀਗੜ੍ਹ ਵਿਖੇ ਮੈਡੀਸਿਟੀ ਅਤੇ ਮੁਹਾਲੀ ਵਿਖੇ ਬਾਇਓਟੈਕ ਪਾਰਕ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕਾਇਮ ਕੀਤੀ ਗਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਵੱਲੋਂ ਹਰ ਤਰ੍ਹਾਂ ਦੀਆਂ ਕਲੀਅਰੈਂਸ ਇਕੋਂ ਥਾਂ ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਨੂੰ ਇਸ ਤਰ੍ਹਾਂ ਦੀਆਂ 87 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 72 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸੀ.ਆਈ.ਆਈ. ਪੰਜਾਬ ਸਟੇਟ ਕੌਂਸਲ ਦੇ ਚੇਅਰਮੈਨ ਅਤੇ ਰਾਲਸਨ, ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੰਜੀਵ ਪਾਹਵਾ ਨੇ ਦੱਸਿਆ ਕਿ ਟੈਕਸਟਾਈਲ, ਲਾਇਟ ਇੰਜਨੀਅਰਿੰਗ, ਫੂਡ ਪ੍ਰੋਸੈਸਿੰਗ, ਆਈ.ਟੀ., ਇਲੈਕਟ੍ਰਾਨਿਕਸ, ਬਾਇਓ ਸਾਇਸਿੰਜ, ਪ੍ਰੋਕੈਮੀਕਲ ਆਦਿ ਖੇਤਰਾਂ ਵਿੱਚ ਪੰਜਾਬ ਨਿਵੇਸ਼ ਲਈ ਢੁਕਵਾਂ ਸਥਾਨ ਹੈ। ਨਾਹਰ ਇੰਡਸਟਰੀਅਲ ਐਂਟਰਪ੍ਰਾਇਸਿਜ਼ ਲਿਮਟਿਡ ਦੇ ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਕਮਲ ਓਸਵਾਲ ਨੇ ਪੰਜਾਬ ਵਿੱਚ ਆਪਣੇ ਬਿਜਨਸ ਕਰਨ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਰੀਬ 70 ਫੀਸਦੀ ਕਾਰੋਬਾਰ ਦਾ ਉਤਪਾਦਨ ਪੰਜਾਬ ਵਿੱਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੀ ਸਰਕਾਰ ਦੇ ਹਾਂ ਪੱਖੀ ਰਵੱਈਏ ਅਤੇ ਉਦਯੋਗ ਪੱਖੀ ਨੀਤੀਆਂ ਅਤੇ ਸ਼ਾਂਤਮਈ ਉਦਯੋਗਿਕ ਵਾਤਵਰਣ ਕਾਰਨ ਇਥੇ ਕਾਰੋਬਾਰ ਸ਼ੁਰੂ ਕਰਨ ਦਾ ਬਹੁਤ ਫਾਇਦਾ ਹੈ। ਕਰਗਿਲ ਇੰਡੀਆ ਲਿਮਟਿਡ ਦੇ ਡਾਇਰੈਕਟਰ ਕੋਅਪਰੇਟਿਵ ਅਫੇਅਰਜ਼ ਸ੍ਰੀ ਪੰਕਜ ਮਹਾਜਨ ਅਤੇ ਸੀ.ਆਈ.ਆਈ. ਪੰਜਾਬ ਸਟੇਟ ਕੌਂਸਲ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਚੀਫ ਓਪਰੇਟਿੰਗ ਆਫਿਸਰ ਸ੍ਰੀ ਹਰੀਸ਼ ਚਵਾਨ ਨੇ ਉਮੀਦ ਪ੍ਰਗਟਾਈ ਕਿ ਇਥੇ ਹੋਈਆਂ ਮੀਟਿੰਗਾਂ ਦੇ ਨਤੀਜੇ ਸਾਰਥਕ ਨਿਕਲਣਗੇ। ਸਮਾਗਮ ਦੌਰਾਨ ਕਰਗਿਲ ਇੰਡੀਆ ਦੇ ਡਾਇਰੈਕਟਰ ਕੋਅਪਰੇਟਿਵ ਅਫੇਅਰਜ਼ ਸ੍ਰੀ ਪੰਕਜ ਮਹਾਜਨ ਅਤੇ ਪੰਜਾਬ ਸਰਕਾਰ ਦੇ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ ਵਿਭਾਗ ਦੇ ਸਕੱਤਰ ਸ੍ਰੀ ਏ. ਵੇਨੂੰ ਪ੍ਰਸਾਦ ਵੀ ਮੌਜੂਦ ਸਨ।

WRITTEN BY