ਨਵੀਂ ਦਿੱਲੀ, 27 ਜੁਲਾਈ (ਪੀ. ਟੀ)- ਚਾਰ ਰਾਜਾਂ ’ਚ ਹੋਣ ਵਾਲੇ ਵਿਧਾਨਸਭਾ ਚੋਣ ਲਈ ਪਾਰਟੀ ਦੇ ਵਰਕਰਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਦਾ ਐਲਾਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦ777ਰ ਮੋਦੀ ਦੀ ਅਗਵਾਈ ‘ਚ ਆਉਣ ਵਾਲੇ 10 ਸਾਲਾਂ ‘ਚ ਭਾਰਤ ਇੱਕ ਸਫਲ ਤੇ ਸ਼ਕਤੀਸ਼ਾਲੀ ਰਾਸ਼ਟਰ ਬਣੇਗਾ। ਭਾਜਪਾ ਦੀ ਔਰਤ ਮੋਰਚਾ ਸਮਿਤੀ ਨੂੰ ਸੰਬੋਧਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਅਸੀ ਸਾਰਿਆਂ ਨੂੰ ਇੱਕ ਟੀਚਾ ਨਿਰਧਾਰਤ ਕਰਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਤੇ ਪਾਰਟੀ ਤੇ ਸੰਗਠਨ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਛੋਟੀ ਮੋਟੀ ਪਰੇਸ਼ਾਨੀਆਂ ‘ਤੇ ਜ਼ਿਆਦਾ ਧਿਆਨ ਨਾ ਦਿੰਦੇ ਹੋਏ ਗੰਭੀਰਤਾ ਨਾਲ ਆਪਣੇ ਕਾਰਜ ‘ਚ ਲੱਗੇ ਰਹਿਣਾ ਚਾਹੀਦਾ ਹੈ।
ਆਉਣ ਵਾਲੇ ਸਮੇਂ ‘ਚ ਚਾਰ ਰਾਜਾਂ ਦੇ ਚੋਣ ਦਾ ਜਿਕਰ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਔਰਤ ਮੋਰਚਾ ਦੀਆਂ ਸਾਰੀਆਂ ਵਰਕਰਾਂ ਨੂੰ ਇਸ ਚੋਣ ‘ਚ ਪਾਰਟੀ ਦੀ ਜਿੱਤ ਤੈਅ ਕਰਨ ਲਈ ਹੁਣੇ ਤੋਂ ਤਿਆਰੀ ‘ਚ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ 10 ਸਾਲਾਂ ‘ਚ ਅਸੀਂ ਭਾਰਤ ਨੂੰ ਇੱਕ ਸਫਲ ਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ‘ਚ ਵੇਖਾਂਗੇ।



