Skip to content
Independent perspectives. Global stories.
BREAKING

ਨੇਪਾਲ ਦੀ 3 ਦਿਨ ਦੀ ਯਾਤਰਾ ਤੋਂ ਭਾਰਤ ਪਰਤੇ ਸੁਸ਼ਮਾ ਸਵਰਾਜ

Share this story

Page-1_14 ਨਵੀਂ ਦਿੱਲੀ, 27 ਜੁਲਾਈ (ਪੀ. ਟੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇਪਾਲ ਦੀ ਤਿੰਨ ਦਿਨ ਦੀ ਸਰਕਾਰੀ ਯਾਤਰਾ ਪੂਰੀ ਕਰਕੇ ਅੱਜ ਦੁਪਹਿਰ ਨਵੀਂ ਦਿੱਲੀ ਪਰਤ ਆਏ ਹਨ। ਆਪਣੇ ਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸਵਰਾਜ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਆਪਣੀ ਨੇਪਾਲ ਯਾਤਰਾ ਨੂੰ ਉਂਮੀਦ ਤੋਂ ਕਿਤੇ ਜ਼ਿਆਦਾ ਸਫਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯਾਤਰਾ ਬਹੁਤ ਸਫਲ ਰਹੀ ਤੇ ਇਸਦੇ ਨਤੀਜੇ ਉਂਮੀਦ ਤੋਂ ਕਿਤੇ ਵੱਧਕੇ ਹਨ। ਵਿਦੇਸ਼ ਮੰਤਰੀ ਇੱਕ ਵੱਡੇ ਪ੍ਰਤਿਨਿੱਧੀ ਮੰਡਲ ਦੇ ਨਾਲ 25 ਜੁਲਾਈ ਨੂੰ ਕਾਠਮੰਡੂ ਪਹੁੰਚੀ ਸਨ। ਵਿਦੇਸ਼ ਮੰਤਰੀ ਨੇ ਨੇਪਾਲ ਦੇ ਰਾਸ਼ਟਰਪਤੀ ਡਾ. ਰਾਮਬਰਨ ਯਾਦਵ, ਪ੍ਰਧਾਨ ਮੰਤਰੀ ਸੁਸ਼ੀਲ ਕੁਮਾਰ ਕੋਇਰਾਲਾ

, ਸੰਵਿਧਾਨ ਸਭਾ ਦੇ ਪ੍ਰਧਾਨ ਸੁਭਾਸ਼ ਚੰਦਰ ਨੇਬਾਂਗ ਵਿਰੋਧੀ ਪੱਖ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਤੇ ਕਈ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ।

WRITTEN BY