ਲਖਨਊ, 27 ਜੁਲਾਈ (ਪੀ. ਟੀ)- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਤੈਅ ਕਰ ਲਿਆ ਹੈ ਕਿ ਆਪਣੇ ਜੀਉਂਦੇ ਜੀਅ ਉਹ ਤੀਜੀ ਪੀੜ੍ਹੀ ਦਾ ਵੀ ਭਵਿੱਖ ਸੰਵਾਰਨਗੇ। ਇਸੇ ਦੇ ਮੱਦੇਨਜ਼ਰ ਸਪਾ ਨੇ ਮੈਨਪੁਰੀ ਲੋਕਸਭਾ ਸੀਟ ਤੋਂ ਤੇਜ ਪ੍ਰਤਾਪ ਯਾਦਵ ਉਰਫ ਤੇਜੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਲੋਕਸਭਾ ਸੀਟ ਲਈ ਆਪਣੇ ਪੋਤਰੇ ਤੇਜ ਪ੍ਰਤਾਪ ਸਿੰਘ ਯਾਦਵ ਨੂੰ ਉਮੀਦਵਾਰ ਬਣਾਇਆ ਹੈ। ਉਹ ਸਪਾ ਮੁਖੀ ਦੇ ਭਤੀਜੇ ਸਵਰਗਵਾਸੀ ਰਨਵੀਰ ਸਿੰਘ ਯਾਦਵ ਦੇ ਬੇਟੇ ਹਨ। ਜਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਹਾਲ ਹੀ ‘ਚ ਹੋਏ ਲੋਕਸਭਾ ਚੋਣ ‘ਚ ਮੈਨਪੁਰੀ ਤੇ ਆਜ਼ਮਗੜ ਸੀਟ ਤੋਂ ਚੋਣ ਲੜੇ ਤੇ ਜਿੱਤੇ ਸਨ। ਬਾਅਦ ‘ਚ ਉਨ੍ਹਾਂ ਨੇ ਮੈਨਪੁਰੀ ਸੀਟ ਛੱਡ ਦਿੱਤੀ ਸੀ।
ਮੁਲਾਇਮ ਸਿੰਘ ਨੇ ਪੋਤਰੇ ਨੂੰ ਦਿੱਤਾ ਮੈਨਪੁਰੀ ਦਾ ਟਿਕਟ



