Skip to content
Independent perspectives. Global stories.
BREAKING

‘ਸਰਬੱਤ ਖ਼ਾਲਸਾ’, ਅਕਾਲ ਤਖ਼ਤ ਤੋਂ ਆਏ ਹੁਕਮਾਂ ਕਾਰਨ ਰੱਦ : ਮਾਨ

Share this story

ਜਲੰਧਰ, 26 ਜੁਲਾਈ (ਪੀ. ਟੀ)- ‘‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਹੀ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਉਸ ਮਹਾਨ ਸੰਸਥਾਂ ਦੀ ਆਨ-ਸ਼ਾਨ ਅਤੇ ਮਰਿਯਾਦਾਵਾਂ ਨੂੰ ਕਾਇਮ ਰੱਖਣ ਹਿੱਤ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਕਤਈ ਪਿਛਾਂਹ ਨਹੀਂ ਹੱਟਿਆ । ਜੋ ਸ. ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਦਲੀਆਂ ਨੇ ਆਪਣੇ ਸਿਆਸੀ ਤੇ ਪਰਿਵਾਰਿਕ ਹਿੱਤਾ ਦੀ ਪੂਰਤੀ ਲਈ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁੱਦੇ ’ਤੇ ਆਪਣੇ ਅਹੁਦੇਦਾਰਾਂ, ਚੇਅਰਮੈਨਾਂ, ਜਥੇਦਾਰਾਂ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਟਾਸਕ ਫੋਰਸ ਦੇ ਬਦਮਾਸ਼ਾਂ ਅਤੇ ਗੁੰਡਿਆਂ ਨੂੰ ਹਰਿਆਣੇ ਦੇ ਗੁਰੂਘਰਾਂ ਵਿਚ ਭੇਜ ਕੇ ਭਰਾਮਾਰੂ ਜੰਗ ਨੂੰ ਬੁੜਾਵਾ ਦੇਣ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ 27 ਜੁਲਾਈ ਨੂੰ ਮੰਜ਼ੀ ਸਾਹਿਬ, ਅੰਮ੍ਰਿਤਸਰ ਵਿਖੇ ਹਰਿਆਣੇ ਦੇ ਸਿੱਖਾਂ ਵਿਰੁੱਧ ਮੋਰਚਾ ਲਗਾਉਣ ਦੀ ਗੱਲ ਕਰਕੇ ਉਸ ਨੂੰ ਪੰਥਕ ਕੰਨਵੈਨਸ਼ਨ ਦੇ ਨਾਮ ਤੇ ਗੁੰਮਰਾਹ ਕਰਨ ਦੀ

ਕੋਸ਼ਿਸ਼ ਕਰ ਰਹੇ ਸੀ । ਜਿਸ ਲਈ ਅਸੀਂ ਆਪਣੀ ਕੌਮੀ ਜਿੰਮੇਵਾਰੀ ਸਮਝਦੇ ਹੋਏ ਅੰਮ੍ਰਿਤਸਰ ਵਿਖੇ ਹੀ ਸਮੁੱਚੀਆਂ ਪੰਥਕ ਧਿਰਾਂ, ਸੰਗਠਨਾਂ, ਸਖਸ਼ੀਅਤਾਂ ਅਤੇ ਆਗੂਆਂ ਨੂੰ ਸਤਿਕਾਰ ਸਹਿਤ ਸੱਦਾ ਦੇ ਕੇ ਭਰਾਮਾਰੂ ਜੰਗ ਨੂੰ ਰੋਕਣ ਅਤੇ ਇਸ ਸਰਬੱਤ ਖ਼ਾਲਸੇ ਰਾਹੀ ਅਗਲੇ ਐਕਸ਼ਨ ਰਾਹੀ ਪ੍ਰੋਗਰਾਮ ਉਲੀਕਣ ਦਾ ਬੀੜਾ ਚੁੱਕਿਆ ਸੀ । ਪਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਨੂੰ ਲਿਖਤੀ ਰੂਪ ਵਿਚ ਇਸ ਸਰਬੱਤ ਖ਼ਾਲਸੇ ਨੂੰ ਰੱਦ ਕਰਨ ਦੇ ਆਏ ਹੁਕਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਤਿਕਾਰ ਸਹਿਤ ਇਸ ਸਰਬੱਤ ਖ਼ਾਲਸੇ ਦੇ ਕੌਮੀ ਸਿਧਾਤਿਕ ਪ੍ਰੋਗਰਾਮ ਨੂੰ ਮੁਲਤਵੀ ਕਰਦੇ ਹਾਂ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਈਮੇਲ ਰਾਹੀ ਭੇਜੇ ਪੱਤਰ ਅਤੇ ਬਾਦਲ ਪਰਿਵਾਰ ਦੀ ਸਵਾਰਥੀ ਸੋਚ ਅਧੀਨ ਸੁਰੂ ਕੀਤੀ ਗਈ ਭਰਾਮਾਰੂ ਜੰਗ ਦਾ ਅੰਤ ਕਰਨ ਅਤੇ ਅੱਗੋ ਲਈ ਸਮੁੱਚੇ ਖ਼ਾਲਸਾ ਪੰਥ ਦੀ ਪ੍ਰਵਾਨਗੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਫੈਸਲੇ ਕਰਨ ਦੀ ਸੋਚ ਉਤੇ ਮੋਹਰ ਲਗਾਉਦੇ ਹੋਏ ਪ੍ਰਗਟ ਕੀਤੇ ।  ਸ. ਮਾਨ ਨੇ ਸਹਾਰਨਪੁਰ (ਯੂਪੀ) ਵਿਖੇ ਅੱਜ ਗੁਰੂਘਰ ਅਤੇ ਸਿੱਖਾਂ ਉਤੇ ਹੋਏ ਹਮਲਿਆ ਨੂੰ ਹਿੰਦੂਤਵ ਬੀਜੇਪੀ, ਆਰ.ਐਸ.ਐਸ. ਜਮਾਤਾਂ ਦੀ ਇਕ ਡੂੰਘੀ ਸਾਜ਼ਿਸ ਕਰਾਰ ਦਿੱਤਾ ਹੈ।

WRITTEN BY